ਅਫ਼ਸੀਆਂ 4

ਸ਼ਾਂਤੀ ਦੇ ਬੰਧਨ ਦੁਆਰਾ ਆਤਮਾ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰੋ।

Ephesians 4:3 (UKJV) Endeavouring to keep the unity of the Spirit in the bond of peace.

1ਪ੍ਰਭੂ ਲਈ ਕੈਦੀ ਹੋਣ ਦੇ ਨਾਤੇ, ਫਿਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪ੍ਰਾਪਤ ਹੋਈ ਬੁਲਾਹਟ ਦੇ ਯੋਗ ਜੀਵਨ ਜੀਓ।

2ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ।

3ਸ਼ਾਂਤੀ ਦੇ ਬੰਧਨ ਦੁਆਰਾ ਆਤਮਾ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰੋ।

4ਇੱਕ ਸਰੀਰ ਅਤੇ ਇੱਕ ਆਤਮਾ ਹੈ, ਇਸ ਲਈ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਇੱਕੋ ਆਸ ਲਈ ਬੁਲਾਇਆ ਗਿਆ ਸੀ;

5ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.