ਅਫ਼ਸੀਆਂ 4

ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।

Ephesians 4:6 (UKJV) One God and Father of all, who is above all, and through all, and in you all.

4ਇੱਕ ਸਰੀਰ ਅਤੇ ਇੱਕ ਆਤਮਾ ਹੈ, ਇਸ ਲਈ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਇੱਕੋ ਆਸ ਲਈ ਬੁਲਾਇਆ ਗਿਆ ਸੀ;

5ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ;

6ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।

7ਪਰ ਸਾਡੇ ਵਿੱਚੋਂ ਹਰ ਇੱਕ ਨੂੰ ਕਿਰਪਾ ਦਿੱਤੀ ਗਈ ਹੈ ਜਿਵੇਂ ਕਿ ਮਸੀਹ ਨੇ ਇਸ ਨੂੰ ਵੰਡਿਆ ਹੈ।

8ਇਹੀ ਕਾਰਨ ਹੈ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਕਹਿ ਗਿਆ ਸੀ: “ਜਦੋਂ ਉਹ ਉਤਾਹ ਉਠਾਇਆ ਗਿਆ, ਉਸ ਨੇ ਬਹੁਤ ਸਾਰੇ ਬੰਦੀਆਂ ਨੂੰ ਲਿਆ ਅਤੇ ਆਪਣੇ ਲੋਕਾਂ ਨੂੰ ਤੋਹਫ਼ੇ ਦਿੱਤੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.