16ਇਸ ਤਰ੍ਹਾਂ ਏਸਤੇਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ।
17ਹੁਣ ਰਾਜੇ ਨੇ ਦੂਸਰੀਆਂ ਮੁਟਿਆਰਾਂ ਨਾਲੋਂ ਏਸਤੇਰ ਨੂੰ ਵੱਧ ਪਸੰਦ ਕੀਤਾ ਅਤੇ ਏਸਤੇਰ ਤੇ ਨੇ ਹੋਰਨਾਂ ਕੁਆਰੀਆਂ ਨਾਲੋਂ ਵੱਧ ਮਿਹਰ ਅਤੇ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਲਈ ਉਸ ਨੇ ਉਸ ਦੇ ਸਿਰ ਉੱਤੇ ਇੱਕ ਸ਼ਾਹੀ ਤਾਜ ਰੱਖਿਆ ਅਤੇ ਵਸ਼ਤੀ ਦੀ ਬਜਾਏ ਉਸ ਨੂੰ ਰਾਣੀ ਬਣਾ ਦਿੱਤਾ।
18ਅਤੇ ਰਾਜੇ ਨੇ ਆਪਣੇ ਸਾਰੇ ਸਰਦਾਰਾਂ ਅਤੇ ਅਧਿਕਾਰੀਆਂ ਲਈ ਇੱਕ ਵੱਡੀ ਦਾਅਵਤ ਅਰਥਾਤ ਏਸਤੇਰ ਦੀ ਦਾਅਵਤ ਦਿੱਤੀ। ਉਸ ਨੇ ਸਾਰੇ ਪ੍ਰਾਂਤਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਅਤੇ ਰਾਜੇ ਦੇ ਖ਼ਜ਼ਾਨੇ ਵਿੱਚੋਂ ਤੋਹਫ਼ੇ ਵੀ ਵੰਡੇ ਗਏ।
19ਜਦੋਂ ਕੁਆਰੀਆਂ ਦੂਸਰੀ ਵਾਰ ਇਕੱਠੀਆਂ ਹੋਈਆਂ, ਮਾਰਦਕਈ ਪਾਤਸ਼ਾਹ ਦੇ ਦਰਵਾਜ਼ੇ ਕੋਲ ਬੈਠਾ ਸੀ।
20ਪਰ ਏਸਤੇਰ ਨੇ ਜਿਵੇਂ ਮਾਰਦਕਈ ਨੇ ਉਸ ਨੂੰ ਕਰਨ ਲਈ ਕਿਹਾ ਸੀ, ਉਸ ਨੇ ਆਪਣਾ ਪਰਿਵਾਰਕ ਪਿਛੋਕੜ ਅਤੇ ਜਾਤੀ ਨੂੰ ਗੁਪਤ ਰੱਖਿਆ, ਕਿਉਂਕਿ ਉਹ ਮਾਰਦਕਈ ਦੀਆਂ ਹਿਦਾਇਤਾਂ ਉੱਤੇ ਚੱਲਦੀ ਰਹੀ ਜਿਵੇਂ ਉਸ ਨੇ ਉਸ ਦੇ ਪਾਲਣ-ਪੋਸ਼ਣ ਵੇਲੇ ਕੀਤੀ ਸੀ।