8ਫਿਰ ਯਹੂਦੀਆਂ ਨੂੰ ਨਾਸ ਕਰਨ ਦਾ ਜੋ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਸੀ, ਉਸ ਦੀ ਇੱਕ ਨਕਲ ਵੀ ਉਸ ਨੇ ਹਥਾਕ ਨੂੰ ਦਿੱਤੀ ਕਿ ਉਹ ਏਸਤੇਰ ਨੂੰ ਵਿਖਾਵੇ ਅਤੇ ਉਸ ਨੂੰ ਸਭ ਕੁਝ ਦੱਸੇ ਅਤੇ ਏਸਤੇਰ ਲਈ ਇਹ ਹੁਕਮ ਦਿੱਤਾ ਕਿ ਉਹ ਰਾਜਾ ਦੇ ਕੋਲ ਜਾ ਕੇ ਉਸ ਦੇ ਅੱਗੇ ਆਪਣੀ ਜਾਤੀ ਦੇ ਲੋਕਾਂ ਦੇ ਲਈ ਮਿੰਨਤ ਅਤੇ ਬੇਨਤੀ ਕਰੇ।
9ਹਥਾਕ ਵਾਪਸ ਗਿਆ ਅਤੇ ਏਸਤੇਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ।
10ਫਿਰ ਏਸਤੇਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ,
11“ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।”
12ਜਦੋਂ ਏਸਤੇਰ ਦੀਆਂ ਗੱਲਾਂ ਮਾਰਦਕਈ ਨੂੰ ਸੁਣਾਈਆਂ ਗਈਆਂ,