ਏਸਤੇਰ 4

“ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।”

Esther 4:11 (UKJV) All the king's servants, and the people of the king's provinces, do know, that whosoever, whether man or women, shall come unto the king into the inner court, who is not called, there is one law of his to put him to death, except such to whom the king shall hold out the golden sceptre, that he may live: but I have not been called to come in unto the king these thirty days.

9ਹਥਾਕ ਵਾਪਸ ਗਿਆ ਅਤੇ ਏਸਤੇਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ।

10ਫਿਰ ਏਸਤੇਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ,

11“ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।”

12ਜਦੋਂ ਏਸਤੇਰ ਦੀਆਂ ਗੱਲਾਂ ਮਾਰਦਕਈ ਨੂੰ ਸੁਣਾਈਆਂ ਗਈਆਂ,

13ਤਦ ਮਾਰਦਕਈ ਨੇ ਏਸਤੇਰ ਨੂੰ ਇਹ ਉੱਤਰ ਭੇਜਿਆ, “ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.