ਏਸਤੇਰ 4

ਤਦ ਮਾਰਦਕਈ ਨੇ ਏਸਤੇਰ ਨੂੰ ਇਹ ਉੱਤਰ ਭੇਜਿਆ, “ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ।

Esther 4:13 (UKJV) Then Mordecai commanded to answer Esther, Think not with yourself that you shall escape in the king's house, more than all the Jews.

11“ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।”

12ਜਦੋਂ ਏਸਤੇਰ ਦੀਆਂ ਗੱਲਾਂ ਮਾਰਦਕਈ ਨੂੰ ਸੁਣਾਈਆਂ ਗਈਆਂ,

13ਤਦ ਮਾਰਦਕਈ ਨੇ ਏਸਤੇਰ ਨੂੰ ਇਹ ਉੱਤਰ ਭੇਜਿਆ, “ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ।

14ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਹੀ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ। ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈ?”

15ਤਦ ਏਸਤੇਰ ਨੇ ਮਾਰਦਕਈ ਨੂੰ ਇਹ ਉੱਤਰ ਭੇਜਿਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.