ਏਸਤੇਰ 5

ਏਸਤੇਰ ਨੇ ਉੱਤਰ ਦੇ ਕੇ ਕਿਹਾ, “ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ:

Esther 5:7 (UKJV) Then answered Esther, and said, My petition and my request is;

5ਰਾਜੇ ਨੇ ਕਿਹਾ, “ਹਾਮਾਨ ਨੂੰ ਤੁਰੰਤ ਲਿਆਓ, ਤਾਂ ਜੋ ਏਸਤੇਰ ਜੋ ਕਹੇ ਅਸੀਂ ਉਹੀ ਕਰੀਏ।” ਇਸ ਲਈ ਰਾਜਾ ਅਤੇ ਹਾਮਾਨ ਏਸਤੇਰ ਦੁਆਰਾ ਤਿਆਰ ਕੀਤੀ ਗਈ ਦਾਅਵਤ ਵਿੱਚ ਗਏ।

6ਜਦੋਂ ਉਹ ਦਾਅਵਤ ਵਿੱਚ ਸ਼ਰਾਬ ਪੀਣ ਲਈ ਬੈਠ ਗਏ, ਤਾਂ ਰਾਜੇ ਨੇ ਏਸਤੇਰ ਨੂੰ ਪੁੱਛਿਆ, “ਤੇਰੀ ਕੀ ਮੰਗ ਹੈ, ਤਾਂ ਜੋ ਇਹ ਪੂਰੀ ਹੋ ਸਕੇ? ਤੇਰੀ ਕੀ ਇੱਛਾ ਹੈ? ਜੇਕਰ ਇਹ ਮੇਰੇ ਰਾਜ ਦੇ ਅੱਧੇ ਹਿੱਸੇ ਹੈ, ਤਾਂ ਇਹ ਦਿੱਤਾ ਜਾਵੇਗਾ।”

7ਏਸਤੇਰ ਨੇ ਉੱਤਰ ਦੇ ਕੇ ਕਿਹਾ, “ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ:

8ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜਨ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ।”

9ਹਾਮਾਨ ਉਸ ਦਿਨ ਖੁਸ਼ ਅਤੇ ਉੱਚੇ ਜੋਸ਼ ਨਾਲ ਬਾਹਰ ਗਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਵੇਖਿਆ ਅਤੇ ਦੇਖਿਆ ਕਿ ਉਹ ਉਸ ਦੀ ਹਾਜ਼ਰੀ ਵਿੱਚ ਨਾ ਤਾਂ ਉੱਠਿਆ ਅਤੇ ਨਾ ਹੀ ਡਰਿਆ, ਤਾਂ ਉਹ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.