ਏਸਤੇਰ 8

ਰਾਜੇ ਦੇ ਫ਼ਰਮਾਨ ਨੇ ਹਰ ਸ਼ਹਿਰ ਵਿੱਚ ਯਹੂਦੀਆਂ ਨੂੰ ਆਪਣੀ ਜਾਨ ਦੀ ਰੱਖਿਆ ਲਈ ਇੱਕ ਜੁੱਟ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਨੂੰ ਕਿਸੇ ਵੀ ਜਾਤੀ ਜਾਂ ਪ੍ਰਾਂਤ ਦੇ ਕਿਸੇ ਵੀ ਵਿਅਕਤੀ ਨੂੰ ਮਾਰਨ, ਕਤਲ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਉਹਨਾਂ ਉੱਤੇ ਜਾਂ ਉਹਨਾਂ ਦੇ ਬੱਚਿਆਂ ਅਤੇ ਪਤਨੀਆਂ ਤੇ ਹਮਲਾ ਕਰ ਸਕਦਾ ਹੈ, ਅਤੇ ਉਹਨਾਂ ਦੇ ਦੁਸ਼ਮਣਾਂ ਦੀ ਜਾਇਦਾਦ ਲੈ ਸਕਦਾ ਹੈ।

Esther 8:11 (UKJV) Wherein the king granted the Jews which were in every city to gather themselves together, and to stand for their life, to destroy, to slay and to cause to perish, all the power of the people and province that would assault them, both little ones and women, and to take the spoil of them for a prey,

9ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਰਾਜੇ ਦੇ ਸ਼ਾਹੀ ਸਕੱਤਰਾਂ ਨੂੰ ਸੱਦਿਆ ਗਿਆ। ਉਨ੍ਹਾਂ ਨੇ ਮਾਰਦਕਈ ਦੇ ਸਾਰੇ ਹੁਕਮ ਯਹੂਦੀਆਂ ਨੂੰ ਅਤੇ ਭਾਰਤ ਤੋਂ ਲੈ ਕੇ ਕੂਸ਼ ਤੱਕ ਦੇ 127 ਪ੍ਰਾਂਤਾਂ ਦੇ ਰਾਜਪਾਲਾਂ, ਰਾਜਪਾਲਾਂ ਅਤੇ ਅਹਿਲਕਾਰਾਂ ਨੂੰ ਲਿਖੇ। ਉਹਨਾਂ ਦੀ ਆਪਣੀ ਲਿਪੀ ਅਤੇ ਭਾਸ਼ਾ ਵਿੱਚ ਲਿਖੇ।

10ਅਤੇ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਨਾਮ ਉੱਤੇ ਹੁਕਮਨਾਮੇ ਲਿਖਵਾਏ ਅਤੇ ਉਨ੍ਹਾਂ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾ ਕੇ, ਤੇਜ਼ ਭੱਜਣ ਵਾਲੇ ਸ਼ਾਹੀ ਘੋੜਿਆਂ, ਖੱਚਰਾਂ, ਊਠਾਂ ਅਤੇ ਬਲ਼ਦਾਂ ਉੱਤੇ ਸਵਾਰ ਸੰਦੇਸ਼ਵਾਹਕਾਂ ਦੇ ਹੱਥ ਭੇਜ ਦਿੱਤੇ।

11ਰਾਜੇ ਦੇ ਫ਼ਰਮਾਨ ਨੇ ਹਰ ਸ਼ਹਿਰ ਵਿੱਚ ਯਹੂਦੀਆਂ ਨੂੰ ਆਪਣੀ ਜਾਨ ਦੀ ਰੱਖਿਆ ਲਈ ਇੱਕ ਜੁੱਟ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਨੂੰ ਕਿਸੇ ਵੀ ਜਾਤੀ ਜਾਂ ਪ੍ਰਾਂਤ ਦੇ ਕਿਸੇ ਵੀ ਵਿਅਕਤੀ ਨੂੰ ਮਾਰਨ, ਕਤਲ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਉਹਨਾਂ ਉੱਤੇ ਜਾਂ ਉਹਨਾਂ ਦੇ ਬੱਚਿਆਂ ਅਤੇ ਪਤਨੀਆਂ ਤੇ ਹਮਲਾ ਕਰ ਸਕਦਾ ਹੈ, ਅਤੇ ਉਹਨਾਂ ਦੇ ਦੁਸ਼ਮਣਾਂ ਦੀ ਜਾਇਦਾਦ ਲੈ ਸਕਦਾ ਹੈ।

12ਜਿਹੜਾ ਦਿਨ ਯਹੂਦੀਆਂ ਲਈ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਅਜਿਹਾ ਕਰਨ ਲਈ ਠਹਿਰਾਇਆ ਗਿਆ ਸੀ ਅਦਾਰ ਦੇ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਸੀ।

13ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.