ਏਸਤੇਰ 8

ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।

Esther 8:13 (UKJV) The copy of the writing for a commandment to be given in every province was published unto all people, and that the Jews should be ready against that day to avenge themselves on their enemies.

11ਰਾਜੇ ਦੇ ਫ਼ਰਮਾਨ ਨੇ ਹਰ ਸ਼ਹਿਰ ਵਿੱਚ ਯਹੂਦੀਆਂ ਨੂੰ ਆਪਣੀ ਜਾਨ ਦੀ ਰੱਖਿਆ ਲਈ ਇੱਕ ਜੁੱਟ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਨੂੰ ਕਿਸੇ ਵੀ ਜਾਤੀ ਜਾਂ ਪ੍ਰਾਂਤ ਦੇ ਕਿਸੇ ਵੀ ਵਿਅਕਤੀ ਨੂੰ ਮਾਰਨ, ਕਤਲ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਉਹਨਾਂ ਉੱਤੇ ਜਾਂ ਉਹਨਾਂ ਦੇ ਬੱਚਿਆਂ ਅਤੇ ਪਤਨੀਆਂ ਤੇ ਹਮਲਾ ਕਰ ਸਕਦਾ ਹੈ, ਅਤੇ ਉਹਨਾਂ ਦੇ ਦੁਸ਼ਮਣਾਂ ਦੀ ਜਾਇਦਾਦ ਲੈ ਸਕਦਾ ਹੈ।

12ਜਿਹੜਾ ਦਿਨ ਯਹੂਦੀਆਂ ਲਈ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਅਜਿਹਾ ਕਰਨ ਲਈ ਠਹਿਰਾਇਆ ਗਿਆ ਸੀ ਅਦਾਰ ਦੇ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਸੀ।

13ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।

14ਰਾਜੇ ਦੇ ਹੁਕਮ ਨਾਲ ਸ਼ਾਹੀ ਘੋੜਿਆਂ ਦੀ ਸਵਾਰੀ ਕਰਨ ਵਾਲੇ ਬਾਹਰ ਨਿਕਲੇ ਅਤੇ ਸ਼ੂਸ਼ਨ ਦੇ ਗੜ੍ਹ ਵਿੱਚ ਹੁਕਮ ਜਾਰੀ ਕੀਤਾ ਗਿਆ।

15ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.