12ਜਿਹੜਾ ਦਿਨ ਯਹੂਦੀਆਂ ਲਈ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਅਜਿਹਾ ਕਰਨ ਲਈ ਠਹਿਰਾਇਆ ਗਿਆ ਸੀ ਅਦਾਰ ਦੇ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਸੀ।
13ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।
14ਰਾਜੇ ਦੇ ਹੁਕਮ ਨਾਲ ਸ਼ਾਹੀ ਘੋੜਿਆਂ ਦੀ ਸਵਾਰੀ ਕਰਨ ਵਾਲੇ ਬਾਹਰ ਨਿਕਲੇ ਅਤੇ ਸ਼ੂਸ਼ਨ ਦੇ ਗੜ੍ਹ ਵਿੱਚ ਹੁਕਮ ਜਾਰੀ ਕੀਤਾ ਗਿਆ।
15ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ।
16ਯਹੂਦੀਆਂ ਲਈ ਇਹ ਖੁਸ਼ੀ, ਅਨੰਦ ਅਤੇ ਆਦਰ ਦਾ ਸਮਾਂ ਸੀ।