ਏਸਤੇਰ 8

ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ।

Esther 8:15 (UKJV) And Mordecai went out from the presence of the king in royal apparel of blue and white, and with a great crown of gold, and with a garment of fine linen and purple: and the city of Shushan rejoiced and was glad.

13ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਯਹੂਦੀ ਉਸ ਦਿਨ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।

14ਰਾਜੇ ਦੇ ਹੁਕਮ ਨਾਲ ਸ਼ਾਹੀ ਘੋੜਿਆਂ ਦੀ ਸਵਾਰੀ ਕਰਨ ਵਾਲੇ ਬਾਹਰ ਨਿਕਲੇ ਅਤੇ ਸ਼ੂਸ਼ਨ ਦੇ ਗੜ੍ਹ ਵਿੱਚ ਹੁਕਮ ਜਾਰੀ ਕੀਤਾ ਗਿਆ।

15ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ।

16ਯਹੂਦੀਆਂ ਲਈ ਇਹ ਖੁਸ਼ੀ, ਅਨੰਦ ਅਤੇ ਆਦਰ ਦਾ ਸਮਾਂ ਸੀ।

17ਹਰ ਸੂਬੇ ਅਤੇ ਹਰੇਕ ਸ਼ਹਿਰ ਵਿੱਚ ਜਿਸ ਵਿੱਚ ਪਾਤਸ਼ਾਹ ਦਾ ਹੁਕਮ ਆਇਆ, ਯਹੂਦੀਆਂ ਵਿੱਚ ਦਾਵਤ ਅਤੇ ਜਸ਼ਨ ਮਨਾਉਣ ਨਾਲ ਖੁਸ਼ ਅਤੇ ਅਨੰਦ ਸੀ ਅਤੇ ਹੋਰ ਕੌਮਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ ਕਿਉਂਕਿ ਯਹੂਦੀਆਂ ਦੇ ਡਰ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.