ਏਸਤੇਰ 8

ਯਹੂਦੀਆਂ ਲਈ ਇਹ ਖੁਸ਼ੀ, ਅਨੰਦ ਅਤੇ ਆਦਰ ਦਾ ਸਮਾਂ ਸੀ।

Esther 8:16 (UKJV) The Jews had light, and gladness, and joy, and honour.

14ਰਾਜੇ ਦੇ ਹੁਕਮ ਨਾਲ ਸ਼ਾਹੀ ਘੋੜਿਆਂ ਦੀ ਸਵਾਰੀ ਕਰਨ ਵਾਲੇ ਬਾਹਰ ਨਿਕਲੇ ਅਤੇ ਸ਼ੂਸ਼ਨ ਦੇ ਗੜ੍ਹ ਵਿੱਚ ਹੁਕਮ ਜਾਰੀ ਕੀਤਾ ਗਿਆ।

15ਜਦੋਂ ਮਾਰਦਕਈ ਰਾਜੇ ਦੇ ਹਜ਼ੂਰੋਂ ਨਿਕਲਿਆ ਤਾਂ ਉਸ ਨੇ ਨੀਲੇ ਅਤੇ ਚਿੱਟੇ ਰੰਗ ਦੇ ਸ਼ਾਹੀ ਬਸਤਰ, ਸੋਨੇ ਦਾ ਇੱਕ ਵੱਡਾ ਤਾਜ ਅਤੇ ਮਹੀਨ ਲਿਨਨ ਦਾ ਇੱਕ ਬੈਂਗਣੀ ਚੋਲਾ ਪਾਇਆ ਹੋਇਆ ਸੀ ਅਤੇ ਸ਼ੂਸ਼ਨ ਸ਼ਹਿਰ ਵਿੱਚ ਇੱਕ ਖੁਸ਼ੀ ਦਾ ਜਸ਼ਨ ਮਨਾਇਆ ਗਿਆ।

16ਯਹੂਦੀਆਂ ਲਈ ਇਹ ਖੁਸ਼ੀ, ਅਨੰਦ ਅਤੇ ਆਦਰ ਦਾ ਸਮਾਂ ਸੀ।

17ਹਰ ਸੂਬੇ ਅਤੇ ਹਰੇਕ ਸ਼ਹਿਰ ਵਿੱਚ ਜਿਸ ਵਿੱਚ ਪਾਤਸ਼ਾਹ ਦਾ ਹੁਕਮ ਆਇਆ, ਯਹੂਦੀਆਂ ਵਿੱਚ ਦਾਵਤ ਅਤੇ ਜਸ਼ਨ ਮਨਾਉਣ ਨਾਲ ਖੁਸ਼ ਅਤੇ ਅਨੰਦ ਸੀ ਅਤੇ ਹੋਰ ਕੌਮਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ ਕਿਉਂਕਿ ਯਹੂਦੀਆਂ ਦੇ ਡਰ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.