ਏਸਤੇਰ 8

ਕਿਉਂ ਜੋ ਮੈਂ ਆਪਣੇ ਲੋਕਾਂ ਉੱਤੇ ਪਈ ਬਿਪਤਾ ਨੂੰ ਕਿਵੇਂ ਸਹਾਰ ਸਕਦੀ ਹਾਂ? ਮੈਂ ਆਪਣੇ ਪਰਿਵਾਰ ਦੀ ਤਬਾਹੀ ਨੂੰ ਕਿਵੇਂ ਸਹਿ ਸਕਦੀ ਹਾਂ?”

Esther 8:6 (UKJV) For how can I endure to see the evil that shall come unto my people? or how can I endure to see the destruction of my kindred?

4ਤਦ ਰਾਜੇ ਨੇ ਸੋਨੇ ਦਾ ਰਾਜ-ਦੰਡ ਏਸਤੇਰ ਵੱਲ ਵਧਾਇਆ ਅਤੇ ਉਹ ਉੱਠ ਕੇ ਉਸ ਦੇ ਅੱਗੇ ਖੜ੍ਹੀ ਹੋਈ।

5ਏਸਤੇਰ ਨੇ ਰਾਜੇ ਨੂੰ ਕਿਹਾ, “ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰਦਾ ਹੈ ਅਤੇ ਜੇ ਉਹ ਮੇਰੇ ਉੱਤੇ ਕਿਰਪਾ ਕਰਦਾ ਹੈ ਅਤੇ ਇਸ ਨੂੰ ਕਰਨਾ ਠੀਕ ਸਮਝਦਾ ਹੈ, ਅਤੇ ਜੇ ਉਹ ਮੇਰੇ ਨਾਲ ਪ੍ਰਸੰਨ ਹੈ, ਤਾਂ ਇੱਕ ਹੁਕਮ ਲਿਖਿਆ ਜਾਵੇ ਕਿ ਉਹ ਭੇਜੇ ਜਾਣ ਨੂੰ ਰੱਦ ਕਰਦੇ ਹਨ। ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜੇ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਤਬਾਹ ਕਰਨ ਲਈ ਜੋ ਚਿੱਠੀਆਂ ਲਿਖੀਆਂ ਸਨ ਉਹਨਾਂ ਸਾਰੀਆਂ ਚਿੱਠੀਆਂ ਨੂੰ ਰੱਦ ਕੀਤਾ ਜਾਵੇ।

6ਕਿਉਂ ਜੋ ਮੈਂ ਆਪਣੇ ਲੋਕਾਂ ਉੱਤੇ ਪਈ ਬਿਪਤਾ ਨੂੰ ਕਿਵੇਂ ਸਹਾਰ ਸਕਦੀ ਹਾਂ? ਮੈਂ ਆਪਣੇ ਪਰਿਵਾਰ ਦੀ ਤਬਾਹੀ ਨੂੰ ਕਿਵੇਂ ਸਹਿ ਸਕਦੀ ਹਾਂ?”

7ਤਦ ਰਾਜਾ ਅਹਸ਼ਵੇਰੋਸ਼ ਰਾਜੇ ਨੇ ਰਾਣੀ ਏਸਤੇਰ ਅਤੇ ਮਾਰਦਕਈ ਯਹੂਦੀ ਨੂੰ ਕਿਹਾ, “ਮੈਂ ਹਾਮਾਨ ਦੀ ਜਾਇਦਾਦ ਏਸਤੇਰ ਨੂੰ ਦੇ ਦਿੱਤੀ ਹੈ, ਹਾਮਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਕਿਉਂਕਿ ਉਸਨੇ ਯਹੂਦੀਆਂ ਦੇ ਵਿਰੁੱਧ ਆਪਣਾ ਹੱਥ ਉਠਾਇਆ ਸੀ।

8ਹੁਣ ਤੁਸੀਂ ਵੀ ਯਹੂਦੀਆਂ ਲਈ ਰਾਜੇ ਦੇ ਨਾਮ ਉੱਤੇ ਇੱਕ ਹੋਰ ਫ਼ਰਮਾਨ ਲਿਖੋ ਜੋ ਤੁਹਾਨੂੰ ਚੰਗਾ ਲੱਗੇ ਅਤੇ ਉਸ ਉੱਤੇ ਰਾਜੇ ਦੀ ਮੁੰਦਰੀ ਨਾਲ ਮੋਹਰ ਲਗਾ ਦਿਓ, ਕਿਉਂਕਿ ਰਾਜੇ ਦੇ ਨਾਮ ਵਿੱਚ ਲਿਖਿਆ ਅਤੇ ਉਸ ਦੀ ਮੁੰਦਰੀ ਨਾਲ ਮੋਹਰ ਵਾਲਾ ਕੋਈ ਵੀ ਦਸਤਾਵੇਜ਼ ਰੱਦ ਨਹੀਂ ਕੀਤਾ ਜਾ ਸਕਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.