2ਰਾਜੇ ਨੇ ਆਪਣੀ ਦਸਤਖ਼ਤ ਵਾਲੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਵਾਪਸ ਲਈ ਸੀ ਲਾਹ ਕੇ ਮਾਰਦਕਈ ਨੂੰ ਭੇਟ ਕੀਤੀ ਅਤੇ ਏਸਤੇਰ ਨੇ ਉਸ ਨੂੰ ਹਾਮਾਨ ਦੀ ਜਾਇਦਾਦ ਉੱਤੇ ਨਿਯੁਕਤ ਕੀਤਾ।
3ਏਸਤੇਰ ਨੇ ਫਿਰ ਰਾਜੇ ਦੇ ਪੈਰੀ ਪੈ ਕੇ ਰੋਂਦੇ ਹੋਏ ਇਹ ਬੇਨਤੀ ਕੀਤੀ ਕਿ ਹਾਮਾਨ ਅਗਾਗੀ ਦੀ ਦੁਸ਼ਟ ਯੋਜਨਾ ਨੂੰ ਖਤਮ ਕਰ ਦੇਵੇ, ਜੋ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ।
4ਤਦ ਰਾਜੇ ਨੇ ਸੋਨੇ ਦਾ ਰਾਜ-ਦੰਡ ਏਸਤੇਰ ਵੱਲ ਵਧਾਇਆ ਅਤੇ ਉਹ ਉੱਠ ਕੇ ਉਸ ਦੇ ਅੱਗੇ ਖੜ੍ਹੀ ਹੋਈ।
5ਏਸਤੇਰ ਨੇ ਰਾਜੇ ਨੂੰ ਕਿਹਾ, “ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰਦਾ ਹੈ ਅਤੇ ਜੇ ਉਹ ਮੇਰੇ ਉੱਤੇ ਕਿਰਪਾ ਕਰਦਾ ਹੈ ਅਤੇ ਇਸ ਨੂੰ ਕਰਨਾ ਠੀਕ ਸਮਝਦਾ ਹੈ, ਅਤੇ ਜੇ ਉਹ ਮੇਰੇ ਨਾਲ ਪ੍ਰਸੰਨ ਹੈ, ਤਾਂ ਇੱਕ ਹੁਕਮ ਲਿਖਿਆ ਜਾਵੇ ਕਿ ਉਹ ਭੇਜੇ ਜਾਣ ਨੂੰ ਰੱਦ ਕਰਦੇ ਹਨ। ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜੇ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਤਬਾਹ ਕਰਨ ਲਈ ਜੋ ਚਿੱਠੀਆਂ ਲਿਖੀਆਂ ਸਨ ਉਹਨਾਂ ਸਾਰੀਆਂ ਚਿੱਠੀਆਂ ਨੂੰ ਰੱਦ ਕੀਤਾ ਜਾਵੇ।
6ਕਿਉਂ ਜੋ ਮੈਂ ਆਪਣੇ ਲੋਕਾਂ ਉੱਤੇ ਪਈ ਬਿਪਤਾ ਨੂੰ ਕਿਵੇਂ ਸਹਾਰ ਸਕਦੀ ਹਾਂ? ਮੈਂ ਆਪਣੇ ਪਰਿਵਾਰ ਦੀ ਤਬਾਹੀ ਨੂੰ ਕਿਵੇਂ ਸਹਿ ਸਕਦੀ ਹਾਂ?”