ਏਸਤੇਰ 8

ਰਾਜੇ ਨੇ ਆਪਣੀ ਦਸਤਖ਼ਤ ਵਾਲੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਵਾਪਸ ਲਈ ਸੀ ਲਾਹ ਕੇ ਮਾਰਦਕਈ ਨੂੰ ਭੇਟ ਕੀਤੀ ਅਤੇ ਏਸਤੇਰ ਨੇ ਉਸ ਨੂੰ ਹਾਮਾਨ ਦੀ ਜਾਇਦਾਦ ਉੱਤੇ ਨਿਯੁਕਤ ਕੀਤਾ।

Esther 8:2 (UKJV) And the king took off his ring, which he had taken from Haman, and gave it unto Mordecai. And Esther set Mordecai over the house of Haman.

1ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਯਹੂਦੀਆਂ ਦੇ ਦੁਸ਼ਮਣ ਹਾਮਾਨ ਦੀ ਜਾਇਦਾਦ ਦਿੱਤੀ ਅਤੇ ਮਾਰਦਕਈ ਰਾਜੇ ਦੀ ਹਜ਼ੂਰੀ ਵਿੱਚ ਆਇਆ ਕਿਉਂ ਜੋ ਏਸਤੇਰ ਨੇ ਦੱਸਿਆ ਸੀ ਕਿ ਉਹ ਉਸ ਨਾਲ ਕੀ ਸੰਬੰਧ ਰੱਖਦਾ ਸੀ।

2ਰਾਜੇ ਨੇ ਆਪਣੀ ਦਸਤਖ਼ਤ ਵਾਲੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਵਾਪਸ ਲਈ ਸੀ ਲਾਹ ਕੇ ਮਾਰਦਕਈ ਨੂੰ ਭੇਟ ਕੀਤੀ ਅਤੇ ਏਸਤੇਰ ਨੇ ਉਸ ਨੂੰ ਹਾਮਾਨ ਦੀ ਜਾਇਦਾਦ ਉੱਤੇ ਨਿਯੁਕਤ ਕੀਤਾ।

3ਏਸਤੇਰ ਨੇ ਫਿਰ ਰਾਜੇ ਦੇ ਪੈਰੀ ਪੈ ਕੇ ਰੋਂਦੇ ਹੋਏ ਇਹ ਬੇਨਤੀ ਕੀਤੀ ਕਿ ਹਾਮਾਨ ਅਗਾਗੀ ਦੀ ਦੁਸ਼ਟ ਯੋਜਨਾ ਨੂੰ ਖਤਮ ਕਰ ਦੇਵੇ, ਜੋ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ।

4ਤਦ ਰਾਜੇ ਨੇ ਸੋਨੇ ਦਾ ਰਾਜ-ਦੰਡ ਏਸਤੇਰ ਵੱਲ ਵਧਾਇਆ ਅਤੇ ਉਹ ਉੱਠ ਕੇ ਉਸ ਦੇ ਅੱਗੇ ਖੜ੍ਹੀ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.