ਏਸਤੇਰ 8

ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਯਹੂਦੀਆਂ ਦੇ ਦੁਸ਼ਮਣ ਹਾਮਾਨ ਦੀ ਜਾਇਦਾਦ ਦਿੱਤੀ ਅਤੇ ਮਾਰਦਕਈ ਰਾਜੇ ਦੀ ਹਜ਼ੂਰੀ ਵਿੱਚ ਆਇਆ ਕਿਉਂ ਜੋ ਏਸਤੇਰ ਨੇ ਦੱਸਿਆ ਸੀ ਕਿ ਉਹ ਉਸ ਨਾਲ ਕੀ ਸੰਬੰਧ ਰੱਖਦਾ ਸੀ।

Esther 8:1 (UKJV) On that day did the king Ahasuerus give the house of Haman the Jews' enemy unto Esther the queen. And Mordecai came before the king; for Esther had told what he was unto her.

1ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਯਹੂਦੀਆਂ ਦੇ ਦੁਸ਼ਮਣ ਹਾਮਾਨ ਦੀ ਜਾਇਦਾਦ ਦਿੱਤੀ ਅਤੇ ਮਾਰਦਕਈ ਰਾਜੇ ਦੀ ਹਜ਼ੂਰੀ ਵਿੱਚ ਆਇਆ ਕਿਉਂ ਜੋ ਏਸਤੇਰ ਨੇ ਦੱਸਿਆ ਸੀ ਕਿ ਉਹ ਉਸ ਨਾਲ ਕੀ ਸੰਬੰਧ ਰੱਖਦਾ ਸੀ।

2ਰਾਜੇ ਨੇ ਆਪਣੀ ਦਸਤਖ਼ਤ ਵਾਲੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਵਾਪਸ ਲਈ ਸੀ ਲਾਹ ਕੇ ਮਾਰਦਕਈ ਨੂੰ ਭੇਟ ਕੀਤੀ ਅਤੇ ਏਸਤੇਰ ਨੇ ਉਸ ਨੂੰ ਹਾਮਾਨ ਦੀ ਜਾਇਦਾਦ ਉੱਤੇ ਨਿਯੁਕਤ ਕੀਤਾ।

3ਏਸਤੇਰ ਨੇ ਫਿਰ ਰਾਜੇ ਦੇ ਪੈਰੀ ਪੈ ਕੇ ਰੋਂਦੇ ਹੋਏ ਇਹ ਬੇਨਤੀ ਕੀਤੀ ਕਿ ਹਾਮਾਨ ਅਗਾਗੀ ਦੀ ਦੁਸ਼ਟ ਯੋਜਨਾ ਨੂੰ ਖਤਮ ਕਰ ਦੇਵੇ, ਜੋ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.