ਏਸਤੇਰ 9

ਸ਼ੂਸ਼ਨ ਦੇ ਗੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਦਿਨ ਰਾਜੇ ਨੂੰ ਦੱਸੀ ਗਈ।

Esther 9:11 (UKJV) On that day the number of those that were slain in Shushan the palace was brought before the king.

9ਪਰਮਾਸ਼ਤਾ, ਅਰਿਸਈ, ਅਰੀਦਈ ਅਤੇ ਵੈਜ਼ਾਥਾ,

10ਯਹੂਦੀਆਂ ਦੇ ਵੈਰੀ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸ ਪੁੱਤਰਾਂ ਨੂੰ ਵੀ ਮਾਰ ਦਿੱਤਾ। ਪਰ ਯਹੂਦੀਆਂ ਨੇ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।

11ਸ਼ੂਸ਼ਨ ਦੇ ਗੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਦਿਨ ਰਾਜੇ ਨੂੰ ਦੱਸੀ ਗਈ।

12ਰਾਜੇ ਨੇ ਰਾਣੀ ਏਸਤੇਰ ਨੂੰ ਆਖਿਆ, “ਯਹੂਦੀਆਂ ਨੇ ਸ਼ੂਸ਼ਨ ਦੇ ਗੜ੍ਹ ਵਿੱਚ ਪੰਜ ਸੌ ਮਨੁੱਖਾਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰਾਜੇ ਦੇ ਬਾਕੀ ਸੂਬਿਆਂ ਵਿੱਚ ਕੀ ਕੀਤਾ ਹੈ? ਹੁਣ ਤੇਰੀ ਕੀ ਬੇਨਤੀ ਹੈ? ਇਹ ਤੈਨੂੰ ਦਿੱਤਾ ਜਾਵੇਗਾ। ਤੇਰੀ ਕੀ ਮੰਗ ਹੈ? ਉਹ ਤੇਰੇ ਲਈ ਕੀਤਾ ਜਾਵੇਗਾ।”

13ਏਸਤੇਰ ਨੇ ਉੱਤਰ ਦਿੱਤਾ, “ਜੇਕਰ ਇਹ ਰਾਜੇ ਨੂੰ ਚੰਗਾ ਲੱਗਦਾ ਹੈ, ਤਾਂ ਸ਼ੂਸ਼ਨ ਦੇ ਯਹੂਦੀਆਂ ਨੂੰ ਇਹ ਕਰਨ ਦੀ ਇਜਾਜ਼ਤ ਦੇ ਦਿਓ ਕਿ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.