25ਪਰ ਜਦੋਂ ਇਹ ਸਾਜ਼ਿਸ਼ ਰਾਜੇ ਦੇ ਧਿਆਨ ਵਿੱਚ ਆਈ ਤਾਂ ਉਸ ਨੇ ਲਿਖਤੀ ਹੁਕਮ ਜਾਰੀ ਕੀਤਾ ਕਿ ਜਿਹੜੀ ਬੁਰੀ ਜੁਗਤ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਘੜੀ ਸੀ, ਉਹ ਉਸ ਦੇ ਸਿਰ ਉੱਤੇ ਮੁੜ ਆਵੇ ਅਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਖੰਭਿਆਂ ਉੱਤੇ ਚੜ੍ਹਾਇਆ ਜਾਵੇ।
26ਇਸ ਲਈ ਇਸ ਤਿਉਹਾਰ ਨੂੰ ਪੁਰੀਮ ਕਿਹਾ ਜਾਂਦਾ ਹੈ, ਕਿਉਂਕਿ ਇਹ ਗੁਣਾ ਪਾਉਣ ਲਈ ਪ੍ਰਾਚੀਨ ਸ਼ਬਦ ਹੈ। ਇਸ ਚਿੱਠੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਦੇ ਕਾਰਨ ਅਤੇ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਜੋ ਉਨ੍ਹਾਂ ਨਾਲ ਵਾਪਰਿਆ ਸੀ।
27ਯਹੂਦੀਆਂ ਨੇ ਵਾਅਦਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਇਨ੍ਹਾਂ ਲਿਖਤੀ ਸੰਦੇਸ਼ਾਂ ਦੇ ਅਨੁਸਾਰ ਹਰ ਸਾਲ ਇਨ੍ਹਾਂ ਦੋ ਠਹਿਰਾਏ ਦਿਨਾਂ ਤੇ ਇਹ ਤਿਉਹਾਰ ਮਨਾਉਣਗੇ।
28ਇਹ ਦਿਨ ਹਰ ਪੀੜ੍ਹੀ ਵਿੱਚ ਹਰੇਕ ਘਰਾਣੇ ਵਿੱਚ ਅਤੇ ਹਰੇਕ ਸੂਬੇ ਵਿੱਚ ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖਣ ਅਤੇ ਮਨਾਉਣੇ ਚਾਹੀਦੇ ਹਨ ਅਤੇ ਪੁਰੀਮ ਦੇ ਇਹ ਦਿਨ ਯਹੂਦੀਆਂ ਦੁਆਰਾ ਮਨਾਏ ਜਾਣ ਵਿੱਚ ਕਦੇ ਵੀ ਅਸਫ਼ਲ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਇਹਨਾਂ ਦਿਨਾਂ ਦੀ ਯਾਦ ਉਹਨਾਂ ਦੇ ਬੱਚਿਆਂ ਵਿੱਚੋਂ ਖਤਮ ਹੋਣੀ ਚਾਹੀਦੀ ਹੈ।
29ਸੋ ਅਬੀਹੇਲ ਦੀ ਧੀ ਰਾਣੀ ਏਸਤੇਰ ਨੇ ਮਾਰਦਕਈ ਯਹੂਦੀ ਦੇ ਨਾਲ ਪੂਰੀਮ ਦੇ ਵਿਖੇ ਇਸ ਦੂਜੀ ਚਿੱਠੀ ਦੀ ਪੁਸ਼ਟੀ ਕਰਨ ਲਈ ਪੂਰੇ ਅਧਿਕਾਰ ਨਾਲ ਲਿਖਿਆ।