28ਇਹ ਦਿਨ ਹਰ ਪੀੜ੍ਹੀ ਵਿੱਚ ਹਰੇਕ ਘਰਾਣੇ ਵਿੱਚ ਅਤੇ ਹਰੇਕ ਸੂਬੇ ਵਿੱਚ ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖਣ ਅਤੇ ਮਨਾਉਣੇ ਚਾਹੀਦੇ ਹਨ ਅਤੇ ਪੁਰੀਮ ਦੇ ਇਹ ਦਿਨ ਯਹੂਦੀਆਂ ਦੁਆਰਾ ਮਨਾਏ ਜਾਣ ਵਿੱਚ ਕਦੇ ਵੀ ਅਸਫ਼ਲ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਇਹਨਾਂ ਦਿਨਾਂ ਦੀ ਯਾਦ ਉਹਨਾਂ ਦੇ ਬੱਚਿਆਂ ਵਿੱਚੋਂ ਖਤਮ ਹੋਣੀ ਚਾਹੀਦੀ ਹੈ।
29ਸੋ ਅਬੀਹੇਲ ਦੀ ਧੀ ਰਾਣੀ ਏਸਤੇਰ ਨੇ ਮਾਰਦਕਈ ਯਹੂਦੀ ਦੇ ਨਾਲ ਪੂਰੀਮ ਦੇ ਵਿਖੇ ਇਸ ਦੂਜੀ ਚਿੱਠੀ ਦੀ ਪੁਸ਼ਟੀ ਕਰਨ ਲਈ ਪੂਰੇ ਅਧਿਕਾਰ ਨਾਲ ਲਿਖਿਆ।
30ਅਤੇ ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ ਦੇ 127 ਪ੍ਰਾਂਤਾਂ ਵਿੱਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਸ਼ੁਭਕਾਮਨਾਵਾਂ ਅਤੇ ਭਰੋਸੇ ਦੀਆਂ ਗੱਲਾਂ ਨਾਲ ਭੇਜੀਆਂ।
31ਤਾਂ ਜੋ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਤੇ ਸਥਾਪਿਤ ਕੀਤਾ ਜਾ ਸਕੇ, ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਏਸਤੇਰ ਨੇ ਉਨ੍ਹਾਂ ਲਈ ਹੁਕਮ ਦਿੱਤਾ ਸੀ ਅਤੇ ਜਿਵੇਂ ਕਿ ਉਹਨਾਂ ਨੇ ਆਪਣੇ ਲਈ ਅਤੇ ਉਹਨਾਂ ਦੇ ਬੱਚਿਆਂ ਲਈ ਵਰਤ ਅਤੇ ਵਿਰਲਾਪ ਦੇ ਸਮੇਂ ਦੇ ਸੰਬੰਧ ਵਿੱਚ ਸਥਾਪਿਤ ਕੀਤਾ ਸੀ।
32ਏਸਤੇਰ ਦੇ ਫ਼ਰਮਾਨ ਨੇ ਪੁਰੀਮ ਬਾਰੇ ਇਨ੍ਹਾਂ ਬਿਧੀਆਂ ਦੀ ਪੁਸ਼ਟੀ ਕੀਤੀ ਅਤੇ ਇਹ ਲੇਖਾਂ ਵਿੱਚ ਲਿਖਿਆ ਗਿਆ।