ਏਸਤੇਰ 9

ਤਾਂ ਜੋ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਤੇ ਸਥਾਪਿਤ ਕੀਤਾ ਜਾ ਸਕੇ, ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਏਸਤੇਰ ਨੇ ਉਨ੍ਹਾਂ ਲਈ ਹੁਕਮ ਦਿੱਤਾ ਸੀ ਅਤੇ ਜਿਵੇਂ ਕਿ ਉਹਨਾਂ ਨੇ ਆਪਣੇ ਲਈ ਅਤੇ ਉਹਨਾਂ ਦੇ ਬੱਚਿਆਂ ਲਈ ਵਰਤ ਅਤੇ ਵਿਰਲਾਪ ਦੇ ਸਮੇਂ ਦੇ ਸੰਬੰਧ ਵਿੱਚ ਸਥਾਪਿਤ ਕੀਤਾ ਸੀ।

Esther 9:31 (UKJV) To confirm these days of Purim in their times appointed, according as Mordecai the Jew and Esther the queen had commanded with authority them, and as they had decreed for themselves and for their seed, the matters of the fastings and their cry.

29ਸੋ ਅਬੀਹੇਲ ਦੀ ਧੀ ਰਾਣੀ ਏਸਤੇਰ ਨੇ ਮਾਰਦਕਈ ਯਹੂਦੀ ਦੇ ਨਾਲ ਪੂਰੀਮ ਦੇ ਵਿਖੇ ਇਸ ਦੂਜੀ ਚਿੱਠੀ ਦੀ ਪੁਸ਼ਟੀ ਕਰਨ ਲਈ ਪੂਰੇ ਅਧਿਕਾਰ ਨਾਲ ਲਿਖਿਆ।

30ਅਤੇ ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ ਦੇ 127 ਪ੍ਰਾਂਤਾਂ ਵਿੱਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਸ਼ੁਭਕਾਮਨਾਵਾਂ ਅਤੇ ਭਰੋਸੇ ਦੀਆਂ ਗੱਲਾਂ ਨਾਲ ਭੇਜੀਆਂ।

31ਤਾਂ ਜੋ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਤੇ ਸਥਾਪਿਤ ਕੀਤਾ ਜਾ ਸਕੇ, ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਏਸਤੇਰ ਨੇ ਉਨ੍ਹਾਂ ਲਈ ਹੁਕਮ ਦਿੱਤਾ ਸੀ ਅਤੇ ਜਿਵੇਂ ਕਿ ਉਹਨਾਂ ਨੇ ਆਪਣੇ ਲਈ ਅਤੇ ਉਹਨਾਂ ਦੇ ਬੱਚਿਆਂ ਲਈ ਵਰਤ ਅਤੇ ਵਿਰਲਾਪ ਦੇ ਸਮੇਂ ਦੇ ਸੰਬੰਧ ਵਿੱਚ ਸਥਾਪਿਤ ਕੀਤਾ ਸੀ।

32ਏਸਤੇਰ ਦੇ ਫ਼ਰਮਾਨ ਨੇ ਪੁਰੀਮ ਬਾਰੇ ਇਨ੍ਹਾਂ ਬਿਧੀਆਂ ਦੀ ਪੁਸ਼ਟੀ ਕੀਤੀ ਅਤੇ ਇਹ ਲੇਖਾਂ ਵਿੱਚ ਲਿਖਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.