20ਇਸ ਲਈ ਪਰਮੇਸ਼ਵਰ ਦਾਈਆਂ ਉੱਤੇ ਮਿਹਰਬਾਨ ਸੀ ਅਤੇ ਲੋਕ ਵੱਧਦੇ ਗਏ ਅਤੇ ਹੋਰ ਵੀ ਵੱਧ ਗਏ।
21ਕਿਉਂਕਿ ਦਾਈਆਂ ਪਰਮੇਸ਼ਵਰ ਤੋਂ ਡਰਦੀਆਂ ਸਨ, ਇਸ ਲਈ ਪਰਮੇਸ਼ਵਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਿੱਤੇ।
22ਫਿਰ ਫ਼ਿਰਾਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ: “ਹਰੇਕ ਇਬਰਾਨੀ ਮੁੰਡਾ ਜੋ ਜੰਮੇ ਤੁਹਾਨੂੰ ਨੀਲ ਨਦੀ ਵਿੱਚ ਸੁੱਟ ਦੇਣਾ ਚਾਹੀਦਾ ਹੈ, ਪਰ ਹਰ ਕੁੜੀ ਨੂੰ ਜਿਉਂਦਾ ਰਹਿਣ ਦਿਓ।”