9ਮੋਸ਼ੇਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਜਵਾਨਾਂ ਅਤੇ ਬੁੱਢਿਆਂ, ਆਪਣੇ ਪੁੱਤਰਾਂ ਅਤੇ ਧੀਆਂ ਅਤੇ ਆਪਣੇ ਇੱਜੜਾਂ ਅਤੇ ਝੁੰਡਾਂ ਨਾਲ ਜਾਵਾਂਗੇ ਕਿਉਂਕਿ ਅਸੀਂ ਯਾਹਵੇਹ ਦਾ ਤਿਉਹਾਰ ਮਨਾਉਣਾ ਹੈ।”
10ਫ਼ਿਰਾਊਨ ਨੇ ਆਖਿਆ, “ਯਾਹਵੇਹ ਤੇਰੇ ਅੰਗ-ਸੰਗ ਹੋਵੇ, ਜੇ ਮੈਂ ਤੈਨੂੰ ਤੇਰੀਆਂ ਔਰਤਾਂ ਅਤੇ ਬੱਚਿਆਂ ਸਮੇਤ ਜਾਣ ਦੇਵਾਂ! ਸਪੱਸ਼ਟ ਹੈ ਕਿ ਤੁਹਾਡੇ ਮਨ ਵਿੱਚ ਕੋਈ ਹੋਰ ਬੁਰਾਈ ਛੁਪੀ ਹੈ।
11ਨਹੀਂ! ਸਿਰਫ ਆਦਮੀਆਂ ਨੂੰ ਹੀ ਲੈ ਜਾਵੋ ਅਤੇ ਯਾਹਵੇਹ ਦੀ ਉਪਾਸਨਾ ਕਰੋ, ਕਿਉਂਕਿ ਤੁਸੀਂ ਇਹੀ ਮੰਗ ਰਹੇ ਹੋ।” ਫਿਰ ਮੋਸ਼ੇਹ ਅਤੇ ਹਾਰੋਨ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
12ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂ ਜੋ ਟਿੱਡੀਆਂ ਧਰਤੀ ਉੱਤੇ ਝੁਲਸ ਜਾਣ ਅਤੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼, ਗੜਿਆਂ ਦੁਆਰਾ ਬਚੀ ਹੋਈ ਹਰ ਚੀਜ਼ ਨੂੰ ਖਾ ਜਾਣ।”
13ਇਸ ਲਈ ਮੋਸ਼ੇਹ ਨੇ ਆਪਣੀ ਸੋਟੀ ਮਿਸਰ ਉੱਤੇ ਫੈਲਾਈ, ਅਤੇ ਯਾਹਵੇਹ ਨੇ ਉਸ ਦਿਨ ਅਤੇ ਸਾਰੀ ਰਾਤ ਪੂਰੇ ਦੇਸ਼ ਵਿੱਚ ਪੂਰਬੀ ਹਵਾ ਚਲਾਈ। ਸਵੇਰ ਤੱਕ ਹਵਾ ਟਿੱਡੀਆਂ ਨੂੰ ਲੈ ਆਈ ਸੀ।