3ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸਨੂੰ ਕਿਹਾ, “ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ, ਇਹ ਆਖਦਾ ਹੈ ਕਿ ‘ਤੂੰ ਕਦ ਤੱਕ ਮੇਰੇ ਅੱਗੇ ਨਿਮਰ ਹੋਣ ਤੋਂ ਇਨਕਾਰ ਕਰੇਂਗਾ? ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ।
4ਜੇ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੈਂ ਕੱਲ੍ਹ ਨੂੰ ਤੇਰੇ ਦੇਸ਼ ਵਿੱਚ ਟਿੱਡੀਆਂ ਲਿਆਵਾਂਗਾ।
5ਉਹ ਜ਼ਮੀਨ ਨੂੰ ਢੱਕ ਦੇਵੇਗੀ ਇੱਥੋਂ ਤੱਕ ਕੇ ਕੁਝ ਨਜ਼ਰ ਨਾ ਆ ਸਕੇ। ਗੜਿਆਂ ਤੋਂ ਬਾਅਦ ਤੁਹਾਡੇ ਕੋਲ ਜੋ ਕੁਝ ਬਚਿਆ ਹੈ, ਉਹ ਤੁਹਾਡੇ ਖੇਤਾਂ ਵਿੱਚ ਉੱਗ ਰਹੇ ਹਰ ਰੁੱਖ ਨੂੰ ਵੀ ਖਾ ਜਾਣਗੇ।
6ਉਹ ਤੁਹਾਡੇ ਘਰ, ਤੁਹਾਡੇ ਸਾਰੇ ਅਧਿਕਾਰੀਆਂ ਅਤੇ ਸਾਰੇ ਮਿਸਰੀ ਲੋਕਾਂ ਨੂੰ ਭਰ ਦੇਣਗੇ, ਇਸ ਤਰਾਂ ਦੀ ਮਹਾਂਮਾਰੀ ਨਾ ਤਾਂ ਤੁਹਾਡੇ ਮਾਤਾ ਪਿਤਾ ਨੇ ਅਤੇ ਨਾ ਹੀ ਤੁਹਾਡੇ ਪਿਉ-ਦਾਦਿਆਂ ਨੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਦੇ ਦੇਖਿਆ ਹੈ ਜਦੋਂ ਦੇ ਉਹ ਇਸ ਦੇਸ਼ ਵਿੱਚ ਵੱਸੇ ਹਨ।’ ” ਤਦ ਮੋਸ਼ੇਹ ਮੁੜਿਆ ਅਤੇ ਫ਼ਿਰਾਊਨ ਕੋਲੋ ਚਲਾ ਗਿਆ।
7ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸਨੂੰ ਕਿਹਾ, “ਕਦ ਤੱਕ ਇਹ ਆਦਮੀ ਸਾਡੇ ਲਈ ਫਾਹੀ ਰਹੇਗਾ? ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਆਪਣੇ ਯਾਹਵੇਹ ਪਰਮੇਸ਼ਵਰ ਦੀ ਉਪਾਸਨਾ ਕਰਨ। ਕੀ ਤੁਸੀਂ ਅਜੇ ਤੱਕ ਨਹੀਂ ਜਾਣਦੇ ਕਿ ਮਿਸਰ ਬਰਬਾਦ ਹੋ ਗਿਆ ਹੈ?”