8ਤੇਰੇ ਇਹ ਸਾਰੇ ਅਧਿਕਾਰੀ ਮੇਰੇ ਕੋਲ ਆਉਣਗੇ, ਮੇਰੇ ਅੱਗੇ ਮੱਥਾ ਟੇਕਣਗੇ ਅਤੇ ਕਹਿਣਗੇ, ‘ਜਾਓ, ਤੂੰ ਅਤੇ ਸਾਰੇ ਲੋਕ ਜੋ ਤੇਰੇ ਮਗਰ ਆਉਂਦੇ ਹਨ!’ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਤਦ ਮੋਸ਼ੇਹ ਕ੍ਰੋਧ ਨਾਲ ਫ਼ਿਰਾਊਨ ਦੇ ਕੋਲੋ ਚਲਾ ਗਿਆ।
9ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਫ਼ਿਰਾਊਨ ਤੇਰੀ ਗੱਲ ਸੁਣਨ ਤੋਂ ਇਨਕਾਰ ਕਰੇਗਾ, ਤਾਂ ਜੋ ਮਿਸਰ ਵਿੱਚ ਮੇਰੇ ਅਚੰਭੇ ਕੰਮ ਵੱਧ ਜਾਣ।”
10ਮੋਸ਼ੇਹ ਅਤੇ ਹਾਰੋਨ ਨੇ ਇਹ ਸਾਰੇ ਅਚੰਭੇ ਕੰਮ ਫ਼ਿਰਾਊਨ ਦੇ ਸਾਹਮਣੇ ਕੀਤੇ ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਨਾ ਜਾਣ ਦਿੱਤਾ।