ਕੂਚ 16

ਛੇਵੇਂ ਦਿਨ, ਜਦੋਂ ਉਹ ਇਕੱਠੇ ਕੀਤੇ ਭੋਜਨ ਪਦਾਰਥਾਂ ਤੋਂ ਭੋਜਨ ਤਿਆਰ ਕਰਨ, ਤਾਂ ਇਹ ਦੂਜੇ ਦਿਨਾਂ ਨਾਲੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।”

Exodus 16:5 (UKJV) And it shall come to pass, that on the sixth day they shall prepare that which they bring in; and it shall be twice as much as they gather daily.

3ਇਸਰਾਏਲੀਆਂ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਵਿੱਚ ਯਾਹਵੇਹ ਦੇ ਹੱਥੋਂ ਮਰੇ ਹੁੰਦੇ! ਉੱਥੇ ਅਸੀਂ ਮਾਸ ਦੇ ਭਾਂਡੇ ਦੇ ਕੋਲ ਬੈਠ ਕੇ ਭੋਜਨ ਖਾਂਦੇ ਸੀ, ਜੋ ਅਸੀਂ ਚਾਹੁੰਦੇ ਸੀ, ਪਰ ਤੁਸੀਂ ਸਾਨੂੰ ਇਸ ਸਾਰੀ ਸਭਾ ਨੂੰ ਭੁੱਖੇ ਮਰਾਉਣ ਲਈ ਇਸ ਉਜਾੜ ਵਿੱਚ ਬਾਹਰ ਲੈ ਆਏ ਹੋ।”

4ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਤੇਰੇ ਲਈ ਸਵਰਗ ਤੋਂ ਰੋਟੀ ਵਰ੍ਹਾਵਾਂਗਾ। ਲੋਕ ਹਰ ਰੋਜ਼ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰਨ। ਇਸ ਤਰ੍ਹਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਅਤੇ ਦੇਖਾਂਗਾ ਕਿ ਉਹ ਮੇਰੇ ਹੁਕਮ ਦੀ ਪਾਲਣਾ ਕਰਨਗੇ ਜਾਂ ਨਹੀਂ।

5ਛੇਵੇਂ ਦਿਨ, ਜਦੋਂ ਉਹ ਇਕੱਠੇ ਕੀਤੇ ਭੋਜਨ ਪਦਾਰਥਾਂ ਤੋਂ ਭੋਜਨ ਤਿਆਰ ਕਰਨ, ਤਾਂ ਇਹ ਦੂਜੇ ਦਿਨਾਂ ਨਾਲੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।”

6ਇਸ ਲਈ ਮੋਸ਼ੇਹ ਅਤੇ ਹਾਰੋਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਸ਼ਾਮ ਨੂੰ ਤੁਸੀਂ ਜਾਣ ਜਾਵੋਂਗੇ ਕਿ ਇਹ ਯਾਹਵੇਹ ਹੀ ਸੀ ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ।

7ਅਤੇ ਸਵੇਰ ਨੂੰ ਤੁਸੀਂ ਯਾਹਵੇਹ ਦੀ ਮਹਿਮਾ ਦੇਖੋਂਗੇ ਕਿਉਂਕਿ ਉਸਨੇ ਸੁਣਿਆ ਹੈ ਕਿ ਤੁਸੀਂ ਉਸਦੇ ਵਿਰੁੱਧ ਬੁੜ-ਬੁੜ ਕਰਦੇ ਹੋ, ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਵਿਰੁੱਧ ਬੁੜ-ਬੁੜ ਕਰੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.