14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸ ਨੂੰ ਇੱਕ ਪੱਤਰੀ ਉੱਤੇ ਯਾਦ ਰੱਖਣ ਲਈ ਲਿਖ ਅਤੇ ਯਕੀਨੀ ਬਣਾ ਕਿ ਯੇਹੋਸ਼ੁਆ ਇਸ ਨੂੰ ਸੁਣੇ, ਕਿਉਂਕਿ ਮੈਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠਾਂ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ।”
15ਮੋਸ਼ੇਹ ਨੇ ਇੱਕ ਜਗਵੇਦੀ ਬਣਾਈ ਅਤੇ ਇਸਨੂੰ ਕਿਹਾ ਯਾਹਵੇਹ ਮੇਰਾ ਨਿੱਸੀ ਹੈ।
16ਉਸ ਨੇ ਕਿਹਾ, “ਕਿਉਂਕਿ ਯਾਹਵੇਹ ਦੇ ਸਿੰਘਾਸਣ ਉੱਤੇ ਹੱਥ ਉਠਾਏ ਗਏ ਸਨ, ਇਸ ਲਈ ਯਾਹਵੇਹ ਅਮਾਲੇਕੀਆਂ ਨਾਲ ਪੀੜ੍ਹੀ ਦਰ ਪੀੜ੍ਹੀ ਲੜਦਾ ਰਹੇਗਾ।”