ਕੂਚ 20

ਅਤੇ ਉਹਨਾਂ ਮੋਸ਼ੇਹ ਨੂੰ ਆਖਿਆ, “ਤੂੰ ਆਪ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਪਰਮੇਸ਼ਵਰ ਸਾਡੇ ਨਾਲ ਗੱਲ ਨਾ ਕਰੇ ਕਿਤੇ ਅਸੀਂ ਮਰ ਨਾ ਜਾਈਏ।”

Exodus 20:19 (UKJV) And they said unto Moses, Speak you with us, and we will hear: but let not God speak with us, lest we die.

17ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ, ਉਸ ਦੇ ਨੌਕਰ ਜਾਂ ਨੌਕਰਾਨੀ, ਉਸ ਦੇ ਬਲਦ, ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।”

18ਜਦੋਂ ਲੋਕਾਂ ਨੇ ਗਰਜ ਅਤੇ ਬਿਜਲੀ ਵੇਖੀ ਅਤੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਪਹਾੜ ਨੂੰ ਧੂੰਏਂ ਵਿੱਚ ਦੇਖਿਆ, ਤਾਂ ਉਹ ਡਰ ਨਾਲ ਕੰਬਦੇ ਹੋਏ ਦੂਰੀ ਤੇ ਖੜੇ ਰਹੇ

19ਅਤੇ ਉਹਨਾਂ ਮੋਸ਼ੇਹ ਨੂੰ ਆਖਿਆ, “ਤੂੰ ਆਪ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਪਰਮੇਸ਼ਵਰ ਸਾਡੇ ਨਾਲ ਗੱਲ ਨਾ ਕਰੇ ਕਿਤੇ ਅਸੀਂ ਮਰ ਨਾ ਜਾਈਏ।”

20ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਨਾ ਡਰੋ। ਪਰਮੇਸ਼ਵਰ ਤੁਹਾਨੂੰ ਪਰਖਣ ਲਈ ਆਇਆ ਹੈ, ਤਾਂ ਜੋ ਤੁਹਾਨੂੰ ਪਾਪ ਕਰਨ ਤੋਂ ਬਚਾਉਣ ਲਈ ਪਰਮੇਸ਼ਵਰ ਦਾ ਡਰ ਤੁਹਾਡੇ ਨਾਲ ਰਹੇ।”

21ਲੋਕ ਇੱਕ ਦੂਰੀ ਤੇ ਰਹੇ, ਜਦੋਂ ਕਿ ਮੋਸ਼ੇਹ ਸੰਘਣੇ ਹਨੇਰੇ ਕੋਲ ਪਹੁੰਚਿਆ ਜਿੱਥੇ ਪਰਮੇਸ਼ਵਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.