9ਜੇ ਉਹ ਉਸ ਨੂੰ ਆਪਣੇ ਪੁੱਤਰ ਲਈ ਚੁਣਦਾ ਹੈ, ਤਾਂ ਉਹ ਉਸ ਨੂੰ ਧੀ ਦਾ ਹੱਕ ਦੇਵੇ।
10ਜੇਕਰ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ, ਤਾਂ ਪਹਿਲੀ ਔਰਤ ਨੂੰ ਉਸਦੇ ਭੋਜਨ, ਕੱਪੜੇ ਅਤੇ ਵਿਆਹੁਤਾ ਅਧਿਕਾਰਾਂ ਤੋਂ ਵਾਂਝਾ ਨਾ ਕਰੇ।
11ਜੇ ਉਹ ਉਸਨੂੰ ਇਹ ਤਿੰਨ ਚੀਜ਼ਾਂ ਪ੍ਰਦਾਨ ਨਹੀਂ ਕਰਦਾ, ਤਾਂ ਉਹ ਬਿਨਾਂ ਕਿਸੇ ਪੈਸੇ ਦੇ ਮੁਫ਼ਤ ਚਲੀ ਜਾਵੇ।
12“ਜੇ ਕੋਈ ਕਿਸੇ ਵਿਅਕਤੀ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ, ਤਾਂ ਉਹ ਜ਼ਰੂਰ ਮਾਰਿਆ ਜਾਵੇ।
13ਹਾਲਾਂਕਿ ਜੇ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਹੈ, ਪਰ ਇਹ ਮੌਤ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਈ ਹੈ ਤਾਂ ਮੈਂ ਤੁਹਾਡੇ ਲਈ ਇੱਕ ਜਗ੍ਹਾ ਬਣਾਵਾਂਗਾ ਜਿੱਥੇ ਤੁਸੀਂ ਭੱਜ ਸਕਦੇ ਹੋ।