12“ਜੇ ਕੋਈ ਕਿਸੇ ਵਿਅਕਤੀ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ, ਤਾਂ ਉਹ ਜ਼ਰੂਰ ਮਾਰਿਆ ਜਾਵੇ।
13ਹਾਲਾਂਕਿ ਜੇ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਹੈ, ਪਰ ਇਹ ਮੌਤ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਈ ਹੈ ਤਾਂ ਮੈਂ ਤੁਹਾਡੇ ਲਈ ਇੱਕ ਜਗ੍ਹਾ ਬਣਾਵਾਂਗਾ ਜਿੱਥੇ ਤੁਸੀਂ ਭੱਜ ਸਕਦੇ ਹੋ।
14ਪਰ ਜੇ ਕੋਈ ਯੋਜਨਾ ਬਣਾਉਂਦਾ ਹੈ ਅਤੇ ਕਿਸੇ ਨੂੰ ਜਾਣਬੁੱਝ ਕੇ ਮਾਰਦਾ ਹੈ, ਤਾਂ ਉਸ ਵਿਅਕਤੀ ਨੂੰ ਮੇਰੀ ਜਗਵੇਦੀ ਤੋਂ ਚੁੱਕ ਕੇ ਮਾਰਿਆ ਜਾਣਾ ਚਾਹੀਦਾ ਹੈ।
15“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਤੇ ਹਮਲਾ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇਂ।
16“ਕਿਸੇ ਵੀ ਵਿਅਕਤੀ ਨੂੰ ਅਗਵਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਪੀੜਤ ਨੂੰ ਵੇਚ ਦਿੱਤਾ ਗਿਆ ਹੋਵੇ ਜਾਂ ਅਜੇ ਵੀ ਅਗਵਾਕਾਰ ਦੇ ਕਬਜ਼ੇ ਵਿੱਚ ਹੋਵੇ।