ਕੂਚ 22

ਪਰ ਜੇ ਇਹ ਸੂਰਜ ਚੜ੍ਹਨ ਤੋਂ ਬਾਅਦ ਵਾਪਰਦਾ ਹੈ, ਤਾਂ ਬਚਾਅ ਕਰਨ ਵਾਲਾ ਖ਼ੂਨ ਦਾ ਦੋਸ਼ੀ ਹੈ। “ਕੋਈ ਵੀ ਵਿਅਕਤੀ ਜੋ ਚੋਰੀ ਕਰਦਾ ਹੈ ਉਸਨੂੰ ਉਸਦਾ ਨੁਕਸਾਨ ਜ਼ਰੂਰ ਭਰਨਾ ਚਾਹੀਦਾ ਹੈ, ਪਰ ਜੇ ਉਸ ਦੇ ਕੋਲ ਕੁਝ ਨਹੀਂ ਹੈ, ਤਾਂ ਉਸਨੂੰ ਉਸਦੀ ਆਪਣੀ ਚੋਰੀ ਦਾ ਭੁਗਤਾਨ ਕਰਨ ਲਈ ਵੇਚਿਆ ਜਾਵੇ।

Exodus 22:3 (UKJV) If the sun be risen upon him, there shall be blood shed for him; for he should make full restitution; if he have nothing, then he shall be sold for his theft.

1“ਜਿਹੜਾ ਕੋਈ ਬਲਦ ਜਾਂ ਭੇਡ ਚੋਰੀ ਕਰਦਾ ਹੈ ਅਤੇ ਉਸ ਨੂੰ ਵੱਢਦਾ ਹੈ ਜਾਂ ਵੇਚਦਾ ਹੈ, ਉਸ ਨੂੰ ਬਲਦ ਦੇ ਬਦਲੇ ਪਸ਼ੂਆਂ ਦੇ ਪੰਜ ਸਿਰ ਅਤੇ ਭੇਡਾਂ ਦੇ ਬਦਲੇ ਚਾਰ ਭੇਡਾਂ ਵਾਪਸ ਬਦਲੇ ਵਿੱਚ ਦੇਵੇ।

2“ਜੇ ਕੋਈ ਚੋਰ ਰਾਤ ਨੂੰ ਚੋਰੀ ਕਰਦਾ ਫੜਿਆ ਜਾਂਦਾ ਹੈ ਅਤੇ ਮਾਰਿਆ ਜਾਂਦਾ ਹੈ, ਤਾਂ ਉਸਦੀ ਮੌਤ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ,

3ਪਰ ਜੇ ਇਹ ਸੂਰਜ ਚੜ੍ਹਨ ਤੋਂ ਬਾਅਦ ਵਾਪਰਦਾ ਹੈ, ਤਾਂ ਬਚਾਅ ਕਰਨ ਵਾਲਾ ਖ਼ੂਨ ਦਾ ਦੋਸ਼ੀ ਹੈ। “ਕੋਈ ਵੀ ਵਿਅਕਤੀ ਜੋ ਚੋਰੀ ਕਰਦਾ ਹੈ ਉਸਨੂੰ ਉਸਦਾ ਨੁਕਸਾਨ ਜ਼ਰੂਰ ਭਰਨਾ ਚਾਹੀਦਾ ਹੈ, ਪਰ ਜੇ ਉਸ ਦੇ ਕੋਲ ਕੁਝ ਨਹੀਂ ਹੈ, ਤਾਂ ਉਸਨੂੰ ਉਸਦੀ ਆਪਣੀ ਚੋਰੀ ਦਾ ਭੁਗਤਾਨ ਕਰਨ ਲਈ ਵੇਚਿਆ ਜਾਵੇ।

4ਜੇ ਚੋਰੀ ਕੀਤਾ ਹੋਇਆ ਜਾਨਵਰ ਉਹਨਾਂ ਦੇ ਕਬਜ਼ੇ ਵਿੱਚ ਜ਼ਿੰਦਾ ਪਾਇਆ ਜਾਂਦਾ ਹੈ ਚਾਹੇ ਬਲਦ ਜਾਂ ਗਧਾ ਜਾਂ ਭੇਡ ਤਾਂ ਉਨ੍ਹਾਂ ਨੂੰ ਦੁੱਗਣਾ ਵਾਪਸ ਕਰਨਾ ਪਵੇਗਾ।

5“ਜੇ ਕੋਈ ਵਿਅਕਤੀ ਆਪਣੇ ਪਸ਼ੂਆਂ ਨੂੰ ਖੇਤ ਜਾਂ ਅੰਗੂਰੀ ਬਾਗ਼ ਵਿੱਚ ਚਰਾਉਂਦਾ ਹੈ ਅਤੇ ਉਹਨਾਂ ਨੂੰ ਭਟਕਣ ਦਿੰਦਾ ਹੈ ਅਤੇ ਉਹ ਕਿਸੇ ਹੋਰ ਦੇ ਖੇਤ ਵਿੱਚ ਚਾਰਦਾ ਹੈ, ਤਾਂ ਅਪਰਾਧੀ ਨੂੰ ਆਪਣੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਸਭ ਤੋਂ ਉੱਤਮ ਉਸਦੇ ਬਦਲੇ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.