1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ
2“ਇਸਰਾਏਲ ਦੇ ਲੋਕਾਂ ਨੂੰ ਮੇਰੇ ਲਈ ਇੱਕ ਭੇਟ ਲਿਆਉਣ ਲਈ ਆਖ। ਹਰ ਇੱਕ ਮਨੁੱਖ ਜਿਸ ਦੇ ਮਨ ਵਿੱਚ ਇੱਛਾ ਹੈ ਉਹ ਮੇਰੇ ਲਈ ਭੇਟ ਲਿਆਉਣ।
3“ਇਹ ਉਹ ਭੇਟਾਂ ਹਨ ਜਿਹੜੀਆਂ ਤੁਸੀਂ ਉਹਨਾਂ ਤੋਂ ਲੈਣੀਆ ਹਨ ਜਿਵੇਂ ਕਿ: “ਸੋਨਾ, ਚਾਂਦੀ ਅਤੇ ਪਿੱਤਲ
4ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਅਤੇ ਬੱਕਰੀ ਦੇ ਵਾਲ
5ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ ਕਿੱਕਰ ਦੀ ਲੱਕੜ,