8ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ ਹੋਣ।
9ਪੰਜ ਪਰਦਿਆਂ ਨੂੰ ਵੱਖਰਾਂ ਜੋੜੀ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਅਤੇ ਤੰਬੂ ਦੇ ਅਗਲੇ ਪਾਸੇ ਛੇਵਾਂ ਪਰਦਾ ਲਪੇਟੀ।
10ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ।
11ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀ ਕਿ ਉਹ ਇੱਕ ਹੋ ਜਾਵੇ।
12ਤੰਬੂ ਦੇ ਪਰਦਿਆਂ ਦੀ ਵਾਧੂ ਲੰਬਾਈ ਲਈ, ਅੱਧਾ ਪਰਦਾ ਜਿਹੜਾ ਬਾਕੀ ਬਚਿਆ ਹੈ, ਡੇਰੇ ਦੇ ਪਿਛਲੇ ਪਾਸੇ ਲਟਕਦਾ ਰਹੇ।