12ਤੰਬੂ ਦੇ ਪਰਦਿਆਂ ਦੀ ਵਾਧੂ ਲੰਬਾਈ ਲਈ, ਅੱਧਾ ਪਰਦਾ ਜਿਹੜਾ ਬਾਕੀ ਬਚਿਆ ਹੈ, ਡੇਰੇ ਦੇ ਪਿਛਲੇ ਪਾਸੇ ਲਟਕਦਾ ਰਹੇ।
13ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ।
14ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਈ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਈ।
15“ਡੇਰੇ ਲਈ ਕਿੱਕਰ ਦੀ ਲੱਕੜ ਦੇ ਤੱਖਤੇ ਬਣਾਈ।
16ਹਰੇਕ ਤੱਖਤਾ (ਫੱਟਾ) ਦਸ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ,