ਕੂਚ 28

ਇਸ ਦੇ ਲਈ ਸੋਨੇ ਦੇ ਦੋ ਕੜੇ ਬਣਾਉ ਅਤੇ ਉਹਨਾਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹੋ।

Exodus 28:23 (UKJV) And you shall make upon the breastplate two rings of gold, and shall put the two rings on the two ends of the breastplate.

21ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਦੇ ਅਨੁਸਾਰ ਹੋਣਗੇ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਹੋਣਗੇ।

22“ਸੀਨੇ ਬੰਦ ਉੱਤੇ ਸ਼ੁੱਧ ਸੋਨੇ ਦੀ ਜੰਜ਼ੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈਂ।

23ਇਸ ਦੇ ਲਈ ਸੋਨੇ ਦੇ ਦੋ ਕੜੇ ਬਣਾਉ ਅਤੇ ਉਹਨਾਂ ਨੂੰ ਸੀਨੇ ਬੰਦ ਦੇ ਦੋ ਕੋਨਿਆਂ ਵਿੱਚ ਬੰਨ੍ਹੋ।

24ਸੋਨੇ ਦੀਆਂ ਦੋ ਜੰਜ਼ੀਰਾਂ ਨੂੰ ਸੀਨੇ ਬੰਦ ਦੇ ਕੋਨਿਆਂ ਵਿੱਚ ਕੜਿਆਂ ਵਿੱਚ ਬੰਨ੍ਹੋ,

25ਅਤੇ ਦੂਸਰੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਉਨ੍ਹਾਂ ਦੋਹਾਂ ਖ਼ਾਨਿਆਂ ਵਿੱਚ ਕੱਸੀਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.