6ਉਸਦੇ ਸਿਰ ਉੱਤੇ ਪੱਗੜੀ ਬੰਨ੍ਹੀ ਅਤੇ ਪਵਿੱਤਰ ਮੁਕਟ ਪੱਗੜੀ ਦੇ ਉੱਤੇ ਰੱਖਿਆ।
7ਮਸਹ ਕਰਨ ਵਾਲਾ ਤੇਲ ਲੈ ਕੇ ਅਤੇ ਉਸ ਦੇ ਸਿਰ ਉੱਤੇ ਡੋਲ੍ਹ ਕੇ ਉਸ ਨੂੰ ਮਸਹ ਕਰੀ।
8ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੁੜਤੇ ਪਹਿਨਾਈ
9ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਲੱਕ ਪੇਟੀਆ ਨਾਲ ਬੰਨ੍ਹੀ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀ ਅਤੇ ਜਾਜਕਪੁਣਾ ਉਹਨਾਂ ਲਈ ਸਦਾ ਦੀ ਬਿਧੀ ਅਨੁਸਾਰ ਹੋਵੇਗਾ। “ਇਸ ਤਰ੍ਹਾਂ ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਨਿਯੁਕਤ ਕਰੀ।
10“ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਲਿਆਓ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ।