ਕੂਚ 3

ਜਦੋਂ ਯਾਹਵੇਹ ਨੇ ਦੇਖਿਆ ਕਿ ਉਹ ਵੇਖਣ ਲਈ ਗਿਆ ਹੈ, ਤਾਂ ਪਰਮੇਸ਼ਵਰ ਨੇ ਝਾੜੀ ਦੇ ਅੰਦਰੋਂ ਉਸਨੂੰ ਬੁਲਾਇਆ, “ਮੋਸ਼ੇਹ! ਮੋਸ਼ੇਹ!” ਅਤੇ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਹਾਂ।”

Exodus 3:4 (UKJV) And when the LORD saw that he turned aside to see, God called unto him out of the midst of the bush, and said, Moses, Moses. And he said, Here am I.

2ਉੱਥੇ ਯਾਹਵੇਹ ਦੇ ਦੂਤ ਨੇ ਝਾੜੀ ਦੇ ਅੰਦਰੋਂ ਅੱਗ ਦੀ ਲਾਟ ਵਿੱਚ ਉਸਨੂੰ ਦਰਸ਼ਣ ਦਿੱਤਾ। ਮੋਸ਼ੇਹ ਨੇ ਦੇਖਿਆ ਕਿ ਭਾਵੇਂ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਉਹ ਸੜਦੀ ਨਹੀਂ ਸੀ।

3ਇਸ ਲਈ ਮੋਸ਼ੇਹ ਨੇ ਸੋਚਿਆ, “ਮੈਂ ਉੱਥੇ ਜਾ ਕੇ ਇਹ ਅਜੀਬ ਨਜ਼ਾਰਾ ਦੇਖਾਂਗਾ ਝਾੜੀ ਕਿਉਂ ਨਹੀਂ ਸੜਦੀ।”

4ਜਦੋਂ ਯਾਹਵੇਹ ਨੇ ਦੇਖਿਆ ਕਿ ਉਹ ਵੇਖਣ ਲਈ ਗਿਆ ਹੈ, ਤਾਂ ਪਰਮੇਸ਼ਵਰ ਨੇ ਝਾੜੀ ਦੇ ਅੰਦਰੋਂ ਉਸਨੂੰ ਬੁਲਾਇਆ, “ਮੋਸ਼ੇਹ! ਮੋਸ਼ੇਹ!” ਅਤੇ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਹਾਂ।”

5ਪਰਮੇਸ਼ਵਰ ਨੇ ਕਿਹਾ, “ਨੇੜੇ ਨਾ ਆ, ਤੂੰ ਆਪਣੀ ਜੁੱਤੀ ਲਾਹ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ।”

6ਤਦ ਉਸ ਨੇ ਆਖਿਆ, “ਮੈਂ ਤੇਰੇ ਪਿਤਾ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।” ਇਸ ਤੇ ਮੋਸ਼ੇਹ ਨੇ ਆਪਣਾ ਚਿਹਰਾ ਲੁਕਾ ਲਿਆ ਕਿਉਂਕਿ ਉਹ ਪਰਮੇਸ਼ਵਰ ਵੱਲ ਦੇਖਣ ਤੋਂ ਡਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.