3ਅਤੇ ਮੈਂ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ ਹੈ
4ਤਾਂ ਕਿ ਉਹ ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ,
5ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ, ਅਤੇ ਹਰ ਕਿਸਮ ਦੇ ਚਿੱਤਰਕਾਰੀ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ।
6ਇਸ ਤੋਂ ਇਲਾਵਾ, ਮੈਂ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਉਹ ਦੀ ਸਹਾਇਕ ਲਈ ਨਿਯੁਕਤ ਕੀਤਾ ਹੈ। “ਮੈਂ ਸਾਰੇ ਹੁਨਰਮੰਦ ਕਾਮਿਆਂ ਨੂੰ ਉਹ ਸਭ ਕੁਝ ਬਣਾਉਣ ਦੀ ਯੋਗਤਾ ਦਿੱਤੀ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
7“ਮੰਡਲ ਦਾ ਤੰਬੂ, ਨੇਮ ਦਾ ਸੰਦੂਕ ਜਿਸ ਉੱਤੇ ਪ੍ਰਾਸਚਿਤ ਦਾ ਢੱਕਣ ਹੈ, ਅਤੇ ਤੰਬੂ ਦਾ ਹੋਰ ਸਾਰਾ ਸਮਾਨ,