19ਜਦੋਂ ਮੋਸ਼ੇਹ ਡੇਰੇ ਦੇ ਕੋਲ ਪਹੁੰਚਿਆ ਤਦ ਉਸਨੇ ਵੱਛੇ ਸਾਹਮਣੇ ਨੱਚਦੇ ਹੋਏ ਲੋਕਾਂ ਨੂੰ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਉਹਨਾਂ ਨੂੰ ਪਹਾੜ ਤੋਂ ਹੇਠਾਂ ਸੁੱਟ ਕੇ ਤੋੜ ਦਿੱਤਾ।
20ਫਿਰ ਉਸਨੇ ਲੋਕਾਂ ਵੱਲੋਂ ਬਣਾਏ ਵੱਛੇ ਨੂੰ ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਉਸਨੇ ਇਸਨੂੰ ਪੀਸ ਕੇ ਸੁਆਹ ਵਿੱਚ ਪਾ ਦਿੱਤਾ ਅਤੇ ਇਸਨੂੰ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲ ਦੇ ਲੋਕਾਂ ਨੂੰ ਪਿਲਾਇਆ।
21ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਜੋ ਤੂੰ ਉਹਨਾਂ ਨੂੰ ਇੰਨੇ ਵੱਡੇ ਪਾਪ ਵਿੱਚ ਲਿਆਇਆ?”
22ਹਾਰੋਨ ਨੇ ਜਵਾਬ ਦਿੱਤਾ, “ਮੇਰੇ ਸੁਆਮੀ, ਗੁੱਸੇ ਨਾ ਹੋਵੋ! ਤੂੰ ਜਾਣਦਾ ਹੈ ਕਿ ਇਹ ਲੋਕ ਬੁਰਾਈ ਲਈ ਕਿੰਨੇ ਤਿਆਰ ਹਨ।
23ਉਹਨਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਹੈ।’