15ਸਾਰੇ ਗਿਆਰਾਂ ਪਰਦੇ ਇੱਕੋ ਆਕਾਰ ਦੇ ਸਨ, ਤੀਹ ਹੱਥ ਲੰਬੇ ਅਤੇ ਚਾਰ ਹੱਥ ਚੌੜੇ।
16ਉਹਨਾਂ ਨੇ ਪੰਜ ਪਰਦਿਆਂ ਨੂੰ ਵੱਖਰਾਂ ਜੋੜਿਆ ਅਤੇ ਬਾਕੀ ਛੇ ਪਰਦਿਆਂ ਨੂੰ ਵੱਖਰਾਂ ਜੋੜਿਆ।
17ਫਿਰ ਉਹਨਾਂ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ।
18ਉਹਨਾਂ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕ ਹੀ ਹੋ ਜਾਵੇ।
19ਫਿਰ ਉਹਨਾਂ ਨੇ ਤੰਬੂ ਲਈ ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਦਾ ਇੱਕ ਢੱਕਣ ਬਣਾਇਆ, ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ।