8ਅਤੇ ਮੈਂ ਤੁਹਾਨੂੰ ਉਸ ਧਰਤੀ ਉੱਤੇ ਲਿਆਵਾਂਗਾ ਜਿਸ ਦੀ ਮੈਂ ਹੱਥ ਚੁੱਕ ਕੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਦੇਣ ਦੀ ਸਹੁੰ ਖਾਧੀ ਸੀ, ਮੈਂ ਤੁਹਾਨੂੰ ਇਹ ਮਿਲਖ ਵਿੱਚ ਦਿਆਂਗਾ। ਮੈਂ ਹੀ ਯਾਹਵੇਹ ਹਾਂ।’ ”
9ਮੋਸ਼ੇਹ ਨੇ ਇਸਰਾਏਲੀਆਂ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਨਿਰਾਸ਼ਾ ਅਤੇ ਸਖ਼ਤ ਮਿਹਨਤ ਦੇ ਕਾਰਨ ਉਸ ਦੀ ਗੱਲ ਨਹੀਂ ਸੁਣੀ।
10ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
11ਜਾ, ਮਿਸਰ ਦੇ ਰਾਜਾ ਫ਼ਿਰਾਊਨ ਨੂੰ ਆਖ ਕਿ ਇਸਰਾਏਲੀਆਂ ਨੂੰ ਉਸ ਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ।
12ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਜੇ ਇਸਰਾਏਲੀ ਮੇਰੀ ਗੱਲ ਨਹੀਂ ਸੁਣਨਗੇ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ, ਮੈਂ ਤਾਂ ਹਕਲਾਉਂਦੇ ਬੁੱਲ੍ਹਾਂ ਨਾਲ ਬੋਲਦਾ ਹਾਂ?”