ਕੂਚ 7

ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ ਤੂੰ ਉਹ ਸਭ ਕੁਝ ਕਹਿਣਾ ਅਤੇ ਤੇਰੇ ਭਰਾ ਹਾਰੋਨ ਫ਼ਿਰਾਊਨ ਨੂੰ ਆਖੇ ਕਿ ਉਹ ਇਸਰਾਏਲੀਆਂ ਨੂੰ ਉਸਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ।

Exodus 7:2 (UKJV) You shall speak all that I command you: and Aaron your brother shall speak unto Pharaoh, that he send the children of Israel out of his land.

1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਵੇਖ, ਮੈਂ ਤੈਨੂੰ ਫ਼ਿਰਾਊਨ ਲਈ ਪਰਮੇਸ਼ਵਰ ਵਰਗਾ ਬਣਾ ਦਿੱਤਾ ਹੈ ਅਤੇ ਤੇਰਾ ਭਰਾ ਹਾਰੋਨ ਤੇਰਾ ਨਬੀ ਹੋਵੇਗਾ।

2ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ ਤੂੰ ਉਹ ਸਭ ਕੁਝ ਕਹਿਣਾ ਅਤੇ ਤੇਰੇ ਭਰਾ ਹਾਰੋਨ ਫ਼ਿਰਾਊਨ ਨੂੰ ਆਖੇ ਕਿ ਉਹ ਇਸਰਾਏਲੀਆਂ ਨੂੰ ਉਸਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ।

3ਭਾਵੇਂ ਮੈਂ ਮਿਸਰ ਵਿੱਚ ਆਪਣੇ ਨਿਸ਼ਾਨ ਅਤੇ ਅਚੰਭੇ ਦਿਖਾਵਾਂਗਾ, ਪਰ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰਾਂਗਾ

4ਫ਼ਿਰਾਊਨ ਤੁਹਾਡੀ ਗੱਲ ਨਹੀਂ ਸੁਣੇਗਾ। ਤਦ ਮੈਂ ਮਿਸਰ ਉੱਤੇ ਆਪਣਾ ਹੱਥ ਰੱਖਾਂਗਾ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਮੈਂ ਆਪਣੇ ਦਲਾਂ ਨੂੰ ਆਪਣੀ ਪਰਜਾ ਇਸਰਾਏਲੀਆਂ ਨੂੰ ਬਾਹਰ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.