ਕੂਚ 7

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

Exodus 7:8 (UKJV) And the LORD spoke unto Moses and unto Aaron, saying,

6ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ।

7ਜਦੋਂ ਉਹਨਾਂ ਨੇ ਫ਼ਿਰਾਊਨ ਨਾਲ ਗੱਲ ਕੀਤੀ ਤਾਂ ਮੋਸ਼ੇਹ ਅੱਸੀ ਸਾਲਾਂ ਦਾ ਸੀ ਅਤੇ ਹਾਰੋਨ ਤਿਰਾਸੀਆਂ ਸਾਲਾਂ ਦਾ ਸੀ।

8ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

9“ਜਦੋਂ ਫ਼ਿਰਾਊਨ ਤੈਨੂੰ ਕਹੇ, ‘ਚਮਤਕਾਰ ਕਰ,’ ਤਾਂ ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਕੇ ਫ਼ਿਰਾਊਨ ਅੱਗੇ ਸੁੱਟ ਦੇ,’ ਤਾਂ ਉਹ ਸੱਪ ਬਣ ਜਾਵੇਗਾ।”

10ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਹਾਰੋਨ ਨੇ ਆਪਣੀ ਸੋਟੀ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.