ਗਲਾਤੀਆਂ 1

ਪਰ ਜਦੋਂ ਪਰਮੇਸ਼ਵਰ, ਜਿਸ ਨੇ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਅਲੱਗ ਕੀਤਾ ਅਤੇ ਆਪਣੀ ਕਿਰਪਾ ਨਾਲ ਮੈਨੂੰ ਬੁਲਾਇਆ, ਇਹ ਖੁਸ਼ੀ ਦੀ ਗੱਲ ਹੈ

Galatians 1:15 (UKJV) But when it pleased God, who separated me from my mother's womb, and called me by his grace,

13ਕਿਉਂਕਿ ਤੁਸੀਂ ਯਹੂਦੀ ਧਰਮ ਵਿੱਚ ਮੇਰੀ ਪਿਛਲੀ ਜੀਵਨ ਸ਼ੈਲੀ ਬਾਰੇ ਸੁਣਿਆ ਹੈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਕਿੰਨਾ ਸਤਾਇਆ ਅਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।

14ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਬਹੁਤ ਸਾਰੇ ਲੋਕਾਂ ਤੋਂ ਅੱਗੇ ਵਧ ਰਿਹਾ ਸੀ ਅਤੇ ਮੇਰੇ ਪੁਰਖਿਆਂ ਦੀਆਂ ਪਰੰਪਰਾਵਾਂ ਲਈ ਬਹੁਤ ਜੋਸ਼ੀਲਾ ਸੀ।

15ਪਰ ਜਦੋਂ ਪਰਮੇਸ਼ਵਰ, ਜਿਸ ਨੇ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਅਲੱਗ ਕੀਤਾ ਅਤੇ ਆਪਣੀ ਕਿਰਪਾ ਨਾਲ ਮੈਨੂੰ ਬੁਲਾਇਆ, ਇਹ ਖੁਸ਼ੀ ਦੀ ਗੱਲ ਹੈ

16ਕਿ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ ਤਾਂ ਜੋ ਮੈਂ ਉਸ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰ ਸਕਾਂ, ਮੇਰਾ ਤੁਰੰਤ ਜਵਾਬ ਕਿਸੇ ਮਨੁੱਖ ਨਾਲ ਸਲਾਹ ਕਰਨਾ ਨਹੀਂ ਸੀ।

17ਮੈਂ ਉਨ੍ਹਾਂ ਲੋਕਾਂ ਨੂੰ ਦੇਖਣ ਲਈ ਯੇਰੂਸ਼ਲੇਮ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਸਨ, ਪਰ ਮੈਂ ਅਰਬ ਦੇਸ਼ ਗਿਆ। ਅਤੇ ਬਾਅਦ ਵਿੱਚ ਮੈਂ ਦੰਮਿਸ਼ਕ ਸ਼ਹਿਰ ਵਾਪਸ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.