12ਮੈਨੂੰ ਉਹ ਕਿਸੇ ਵੀ ਆਦਮੀ ਤੋਂ ਪ੍ਰਾਪਤ ਨਹੀਂ ਹੋਈ, ਨਾ ਹੀ ਮੈਨੂੰ ਇਹ ਸਿਖਾਈ ਗਈ ਸੀ; ਸਗੋਂ ਇਹ ਮੈਨੂੰ ਯਿਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਪ੍ਰਾਪਤ ਹੋਈ।
13ਕਿਉਂਕਿ ਤੁਸੀਂ ਯਹੂਦੀ ਧਰਮ ਵਿੱਚ ਮੇਰੀ ਪਿਛਲੀ ਜੀਵਨ ਸ਼ੈਲੀ ਬਾਰੇ ਸੁਣਿਆ ਹੈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਕਿੰਨਾ ਸਤਾਇਆ ਅਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।
14ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਬਹੁਤ ਸਾਰੇ ਲੋਕਾਂ ਤੋਂ ਅੱਗੇ ਵਧ ਰਿਹਾ ਸੀ ਅਤੇ ਮੇਰੇ ਪੁਰਖਿਆਂ ਦੀਆਂ ਪਰੰਪਰਾਵਾਂ ਲਈ ਬਹੁਤ ਜੋਸ਼ੀਲਾ ਸੀ।
15ਪਰ ਜਦੋਂ ਪਰਮੇਸ਼ਵਰ, ਜਿਸ ਨੇ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਅਲੱਗ ਕੀਤਾ ਅਤੇ ਆਪਣੀ ਕਿਰਪਾ ਨਾਲ ਮੈਨੂੰ ਬੁਲਾਇਆ, ਇਹ ਖੁਸ਼ੀ ਦੀ ਗੱਲ ਹੈ
16ਕਿ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ ਤਾਂ ਜੋ ਮੈਂ ਉਸ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰ ਸਕਾਂ, ਮੇਰਾ ਤੁਰੰਤ ਜਵਾਬ ਕਿਸੇ ਮਨੁੱਖ ਨਾਲ ਸਲਾਹ ਕਰਨਾ ਨਹੀਂ ਸੀ।