4ਇਹ ਮਾਮਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀਆਂ ਨੇ ਮਸੀਹ ਯਿਸ਼ੂ ਵਿੱਚ ਸਾਡੀ ਅਜ਼ਾਦੀ ਦੀ ਜਾਸੂਸੀ ਕਰਨ ਲਈ ਸਾਡੇ ਦਰਜੇ ਵਿੱਚ ਚੋਰੀ ਵੜ ਆਏ ਤਾਂ ਕਿ ਸਾਨੂੰ ਫਿਰ ਤੋਂ ਗੁਲਾਮ ਬਣਾਉਣ।
5ਅਸੀਂ ਇੱਕ ਪਲ ਲਈ ਵੀ ਉਨ੍ਹਾਂ ਦੇ ਅੱਗੇ ਨਹੀਂ ਝੁਕੇ, ਤਾਂ ਜੋ ਖੁਸ਼ਖ਼ਬਰੀ ਦੀ ਸੱਚਾਈ ਤੁਹਾਡੇ ਲਈ ਸੁਰੱਖਿਅਤ ਰੱਖੀ ਜਾ ਸਕੇ।
6ਉਹ ਕਲੀਸਿਆ ਦੇ ਆਗੂ ਜਿਨ੍ਹਾਂ ਨੂੰ ਉੱਚ ਆਦਰ ਵਿੱਚ ਰੱਖਿਆ ਗਿਆ ਸੀ। ਉਹ ਜੋ ਵੀ ਸਨ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ; ਪਰਮੇਸ਼ਵਰ ਪੱਖਪਾਤ ਨਹੀਂ ਦਿਖਾਉਂਦਾ। ਉਹਨਾਂ ਤੋਂ ਮੈਨੂੰ ਤਾਂ ਕੁਝ ਪ੍ਰਾਪਤ ਨਹੀਂ ਹੋਇਆ।
7ਇਸ ਦੇ ਉਲਟ, ਉਨ੍ਹਾਂ ਨੇ ਪਛਾਣ ਲਿਆ ਕਿ ਮੈਨੂੰ ਅਸੁੰਨਤ ਲੋਕਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ।
8ਕਿਉਂਕਿ ਪਰਮੇਸ਼ਵਰ, ਜੋ ਪਤਰਸ ਨੂੰ ਸੁੰਨਤੀਆਂ ਵਿੱਚ ਇੱਕ ਰਸੂਲ ਵਜੋਂ ਇਸਤੇਮਾਲ ਕਰਦਾ ਸੀ, ਗ਼ੈਰ-ਯਹੂਦੀ ਲੋਕਾਂ ਵਿੱਚ ਮੈਨੂੰ ਵੀ ਇੱਕ ਰਸੂਲ ਵਜੋਂ ਇਸਤੇਮਾਲ ਕਰ ਰਿਹਾ ਹੈ।