ਗਲਾਤੀਆਂ 3

ਵਾਇਦੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸ ਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।

Galatians 3:16 (UKJV) Now to Abraham and his seed were the promises made. He says not, And to seeds, as of many; but as of one, And to your seed, which is Christ.

14ਉਸ ਨੇ ਸਾਨੂੰ ਛੁਟਕਾਰਾ ਦਿੱਤਾ ਤਾਂ ਜੋ ਅਬਰਾਹਾਮ ਨੂੰ ਦਿੱਤੀ ਗਈ ਬਰਕਤ ਮਸੀਹ ਯਿਸ਼ੂ ਦੁਆਰਾ ਗ਼ੈਰ-ਯਹੂਦੀਆਂ ਉੱਤੇ ਵੀ ਆਵੇ, ਤਾਂ ਜੋ ਵਿਸ਼ਵਾਸ ਦੁਆਰਾ ਅਸੀਂ ਆਤਮਾ ਦਾ ਵਾਇਦਾ ਪ੍ਰਾਪਤ ਕਰ ਸਕੀਏ।

15ਹੇ ਭਰਾਵੋ ਅਤੇ ਭੈਣੋ, ਮੈਨੂੰ ਰੋਜ਼ਾਨਾ ਜ਼ਿੰਦਗੀ ਤੋਂ ਇੱਕ ਉਦਾਹਰਣ ਲੈਣ ਦਿਓ। ਜਿਵੇਂ ਕਿ ਕੋਈ ਵੀ ਮਨੁੱਖ ਦਾ ਨੇਮ ਹੋਵੇ ਜਦੋਂ ਉਹ ਪੱਕਾ ਹੋ ਜਾਵੇ ਤਾਂ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ, ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ। ਇਹ ਗੱਲ ਵੀ ਇਸੇ ਤਰ੍ਹਾਂ ਹੈ।

16ਵਾਇਦੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਕੀਤੇ ਗਏ ਸਨ। ਪਵਿੱਤਰ ਸ਼ਾਸਤਰ ਇਹ ਨਹੀਂ ਕਹਿੰਦਾ, “ਅੰਸਾਂ ਨੂੰ,” ਜਿਸ ਦਾ ਅਰਥ ਬਹੁਤ ਸਾਰੇ ਲੋਕ ਹਨ, ਪਰ ਅਰਥਾਤ “ਤੇਰੀ ਅੰਸ ਨੂੰ,” ਭਾਵ ਇੱਕ ਵਿਅਕਤੀ, ਜੋ ਮਸੀਹ ਹੈ।

17ਪਰ ਮੈਂ ਇਹ ਆਖਦਾ ਹਾਂ: ਕਿ ਬਿਵਸਥਾ ਉਸ ਨੇਮ ਨੂੰ ਟਾਲ ਨਹੀਂ ਸਕਦੀ ਜੋ ਪਰਮੇਸ਼ਵਰ ਨੇ ਪਹਿਲਾਂ ਤੋਂ ਚਾਰ ਸੌ ਤੀਹ ਸਾਲਾਂ ਬਾਅਦ ਬੰਨ੍ਹਿਆ ਸੀ, ਤਾਂ ਜੋ ਉਹ ਵਾਇਦਾ ਕਿਤੇ ਵਿਅਰਥ ਹੋ ਜਾਵੇ।

18ਕਿਉਂਕਿ ਜੇ ਵਿਰਾਸਤ ਬਿਵਸਥਾ ਦੁਆਰਾ ਹੈ, ਤਾਂ ਵਾਅਦੇ ਦੁਆਰਾ ਨਹੀਂ, ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਅਬਰਾਹਾਮ ਨੂੰ ਇੱਕ ਵਾਇਦੇ ਰਾਹੀਂ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.