14ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸ ਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ।
15ਤਾਂ ਫਿਰ, ਹੁਣ ਮੇਰੇ ਤੇ ਤੁਹਾਡਾ ਆਸ਼ੀਰਵਾਦ ਕਿੱਥੇ ਹੈ? ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ, ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ।
16ਕੀ ਮੈਂ ਹੁਣ ਤੁਹਾਨੂੰ ਸੱਚ ਦੱਸ ਕੇ ਤੁਹਾਡਾ ਦੁਸ਼ਮਣ ਬਣ ਗਿਆ ਹਾਂ?
17ਉਹ ਲੋਕ ਜਿਹੜੇ ਅਲੱਗ ਖੁਸ਼ਖ਼ਬਰੀ ਸੁਣ ਕੇ ਤੁਹਾਨੂੰ ਜਿੱਤਣ ਲਈ ਜੋਸ਼ੀਲੇ ਹਨ, ਪਰ ਕਿਸੇ ਭਲੇ ਲਈ ਨਹੀਂ। ਉਹ ਜੋ ਚਾਹੁੰਦੇ ਹਨ ਕਿ ਉਹ ਤੁਹਾਨੂੰ ਸਾਡੇ ਤੋਂ ਦੂਰ ਕਰਨ, ਤਾਂ ਜੋ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਓ।
18ਪਰ ਜੋਸ਼ੀਲੇ ਰਹਿਣਾ, ਹਰ ਸਮੇਂ ਚੰਗੀਆਂ ਗੱਲਾਂ ਲਈ ਸਮਰਪਿਤ ਹੋਣਾ ਚੰਗਾ ਹੈ, ਅਤੇ ਸਿਰਫ ਉਦੋਂ ਨਹੀਂ ਜਦੋਂ ਮੈਂ ਤੁਹਾਡੇ ਨਾਲ ਹਾਂ।