ਗਲਾਤੀਆਂ 4

ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸ ਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ।

Galatians 4:14 (UKJV) And my temptation which was in my flesh all of you despised not, nor rejected; but received me as an angel of God, even as Christ Jesus.

12ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਵਰਗੇ ਬਣੋ, ਕਿਉਂਕਿ ਮੈਂ ਤੁਹਾਡੇ ਵਰਗਾ ਬਣ ਗਿਆ ਹਾਂ। ਤੁਸੀਂ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ।

13ਜਿਵੇਂ ਕਿ ਤੁਸੀਂ ਜਾਣਦੇ ਹੋ, ਜੋ ਮੈਂ ਸਰੀਰ ਦੀ ਕਮਜ਼ੋਰੀ ਹੋਣ ਕਰਕੇ ਵੀ, ਮੈਂ ਪਹਿਲੀ ਵਾਰ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ,

14ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸ ਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ।

15ਤਾਂ ਫਿਰ, ਹੁਣ ਮੇਰੇ ਤੇ ਤੁਹਾਡਾ ਆਸ਼ੀਰਵਾਦ ਕਿੱਥੇ ਹੈ? ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ, ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ।

16ਕੀ ਮੈਂ ਹੁਣ ਤੁਹਾਨੂੰ ਸੱਚ ਦੱਸ ਕੇ ਤੁਹਾਡਾ ਦੁਸ਼ਮਣ ਬਣ ਗਿਆ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.