22ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ।
23ਦਾਸੀ ਦੁਆਰਾ ਉਸ ਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸ ਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।
24ਇਹ ਇੱਕ ਉਦਾਹਰਣ ਹੈ: ਔਰਤਾਂ ਦੋ ਨੇਮ ਨੂੰ ਦਰਸਾਉਂਦੀਆਂ ਹਨ। ਸੀਨਈ ਪਹਾੜ ਦਾ ਨੇਮ ਹਾਜਰਾ ਹੈ, ਜਿਸ ਤੋਂ ਗੁਲਾਮੀ ਦਾ ਬੱਚਾ ਪੈਦਾ ਹੋਇਆ ਹੈ।
25ਹਾਜਰਾ ਅਰਬ ਦੇ ਸੀਨਈ ਪਹਾੜ ਹੈ ਅਤੇ ਹੁਣ ਯੇਰੂਸ਼ਲੇਮ ਅਰਬ ਦੇ ਸੀਨਈ ਪਹਾੜ ਵਰਗਾ ਹੈ, ਕਿਉਂਕਿ ਉਹ ਅਤੇ ਉਸ ਦੇ ਬੱਚੇ ਬਿਵਸਥਾ ਦੀ ਗੁਲਾਮੀ ਵਿੱਚ ਰਹਿੰਦੇ ਹਨ।
26ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ।