28ਹੁਣ ਤੁਸੀਂ, ਹੇ ਭਰਾਵੋ ਅਤੇ ਭੈਣੋ, ਇਸਹਾਕ ਵਾਂਗ, ਵਾਇਦੇ ਦੇ ਬੱਚੇ ਹੋ।
29ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਪਰਮੇਸ਼ਵਰ ਦੇ ਆਤਮਾ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ।
30ਪਰ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? “ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਭੇਜ ਦੇ, ਕਿਉਂ ਜੋ ਦਾਸੀ ਔਰਤ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।”
31ਇਸ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਦਾਸੀ ਔਰਤ ਦੇ ਬੱਚੇ ਨਹੀਂ, ਬਲਕਿ ਅਜ਼ਾਦ ਔਰਤ ਦੇ ਬੱਚੇ ਹਾਂ।